ਗੀਤਕਾਰ ਗਿੱਲ ਰੌਤਾ ਦਾ ਟਰੈਕਟਰ ਨਾਲ ਸਨਮਾਨ

ਗਿੱਲ ਰੌਂਤਾ ਨੂੰ ਟਰੈਕਟਰ ਨਾਲ ਸਨਮਾਨਤ ਕਰਦੇ ਹੋਏ ਗੀਤ ਪ੍ਰੇਮੀ।

ਮੇਰਾ ਸਨਮਾਨ ਮੈਨੂੰ ਮੇਰੇ ਪੰਜਾਬ ਦੀ ਮਿੱਟੀ ਦੇ ਮੋਹ ਨਾਲ ਹੋਰ ਜੋੜੇਗਾ 
ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)- ਪੰਜਾਬੀ ਗੀਤਕਾਰੀ ਵਿੱਚ ਚਰਚਿੱਤ ਗੀਤਕਾਰ ਗਿੱਲ ਰੌਤਾ ਦਾ ਕਬੱਡੀ ਟੂਰਨਾਮੈਂਟ ਵਿੱਚ ਨਵੇਂ ਫਾਰਮਟਰੈਕ ਟਰੈਕਟਰ ਨਾਲ ਸਨਮਾਨ ਕੀਤਾ ਗਿਆ। ਪਿੰਡ ਲੰਗੇਆਣਾ  ਵਿਖੇ  ਹੋਏ ਸਾਲਾਨਾ ਕਬੱਡੀ ਟੂਰਨਾਮੈਂਟ ਦੌਰਾਨ ਗੀਤਕਾਰ ਗਿੱਲ ਰੌਤਾ ਦੀ ਮਿਆਰੀ ਅਤੇ ਚਰਚਿਤ ਗੀਤਕਾਰੀ ਬਦਲੇ ਉਸਦੇ ਗੀਤਾਂ ਦੇ ਪ੍ਰੇਮੀਆਂ ਗੁਰਪ੍ਰੀਤ ਗਿੱਲ ਦੁੱਨੇਕੇ, ਰਮਨਾ ਸਿੱਧੂ, ਗੋਪਾ ਦੁੱਨੇਕੇ, ਜੱਸਾ ਬਰਾੜ,ਗੁਰਪ੍ਰੀਤ ਬਰਾੜ,ਬਲਵਿੰਦਰ ਬਰਾੜ ,ਜੱਸਾ ਮੱਲ੍ਹੀ ਆਦਿ  ਵੱਲੋਂ ਗੀਤਕਾਰ ਗਿੱਲ ਰੌਤਾ ਨੂੰ ਨਵੇਂ ਟਰੈਕਟਰ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ  ਗਿੱਲ ਰੌਤਾ ਨੇ ਟਰੈਕਟਰ ਭੇਂਟ ਕਰਨ ਵਾਲਿਆਂ ਦੋਸਤਾਂ  ਦਾ  ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰਾ ਸਨਮਾਨ ਮੈਨੂੰ ਮੇਰੇ ਪੰਜਾਬ ਦੀ ਮਿੱਟੀ ਦੇ ਮੋਹ ਨਾਲ ਹੋਰ ਜੋੜੇਗਾ ਅਤੇ ਮੈਂ ਦੇਸ਼ ਵਿਦੇਸ਼ ਵਿੱਚ ਪੰਜਾਬੀ ਮਾਂ ਬੋਲੀ ਅਤੇ ਦੇਸ਼ ਦੀ ਮਿੱਟੀ ਜੜਾਂ ਨਾਲ ਹੋਰ ਜੁੜ  ਕੇ  ਚੰਗੇ ਗੀਤ ਰਚਾਂ ਗਾ ਅਤੇ ਮਾਂ ਬੋਲੀ ਦੀ ਮਹਿਕ ਨੂੰ  ਦੁਨੀਆਂ ਵਿੱਚ ਵੰਡਣ ਲਈ ਯਤਨਸ਼ੀਲ ਰਹਾਂਗਾ। ਇਸ ਸਮੇਂ  ਘੋੜੇ ਅਤੇ ਸਾਹਿਤ ਪ੍ਰੇਮੀ ਸੁਖਜਿੰਦਰ ਲੋਪੋ ਨੇ ਕਿਹਾ ਕਿ ਸਾਹਿਤਕਾਰਾਂ, ਗੀਤਕਾਰਾਂ ਦਾ ਟਰੈਕਟਰ ਨਾਲ ਸਨਮਾਨ  ਹੋਣਾ ਵੱਖਰੀ ਮਿਸਾਲ ਹੈ। ਆਮ ਤੌਰ ਤੇ ਗੀਤਕਾਰ ਤਰਾਸਦੀ ਵਿੱਚ ਹੀ ਗੁਜ਼ਰਦੇ ਰਹੇ ਹਨ ।ਉਹਨਾਂ ਕਿਹਾ ਕਿ ਗੀਤਕਾਰ ਗਿੱਲ ਰੌਤਾ ਦਾ ਟਰੈਕਟਰ ਨਾਲ ਸਨਮਾਨ ਹੋਣਾ  ਉਸ ਦੀ ਅਤੇ ਸਮੁੱਚੇ ਸਾਹਿਤਕਾਰਾਂ, ਗੀਤਕਾਰਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ।  ਸਾਹਿਤਕਾਰ ਗੁਰਭਜਨ ਗਿੱਲ,ਸਾਹਿਤਕਾਰ ਗੁਰਪ੍ਰੀਤ ਸਿੰਘ ਤੂਰ, ਡਾ  ਨਿਰਮਲ ਜੌੜਾ, ਰਾਜਵਿੰਦਰ ਰੌਂਤਾ,ਪੂਰਨ ਸਿੰਘ ਧਾਲੀਵਾਲ,ਕੁਲਦੀਪ ਚੁੰਬਰ,ਡਾ ਰਾਜਵੀਰ ਸਿੰਘ ਰੌਂਤਾ,ਬਲਜੀਤ ਗਰੇਵਾਲ,ਸੁਤੰਤਰ ਰਾਏ,ਹਰਭੇਜ਼ ਦੌਧਰ ਤੇ ਬੱਬੀ ਪੱਤੋਂ ਨੇ ਗਿੱਲ ਰੌਂਤਾ ਨੂੰ ਮੁਬਾਰਕਬਾਦ ਦਿੱਤੀ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleGood response to bandh call given in K’taka city for implementation of Upper Bhadra project
Next articleFull Dress Rehearsal for R-Day Parade held at Kartavya Path