(ਸਮਾਜ ਵੀਕਲੀ)
ਮਾਂ ਰੋਂਦੀ ਏ। ਮਾਂ ਕੁਰਲਾਉਂਦੀ ਐ
ਕਿੰਝ ਸੀਨਾ ਚੀਰ ਦਿਖਾਵੇ
ਮਾਂ ਕਹਿੜੇ ਹਾਲ ਸੋਦੀ ਐ।
ਪਹਿਲਾਂ ਮਾੜੇ ਬੰਦੇ ਨਾਲ ਨਿਭਾਈ
ਫਿਰ ਪੁੱਤਾਂ ਤੋਂ, ਆਸ ਸੀ ਲਾਈ
ਮਾਂ ਪਾਲੇ ਪੁੱਤ, ਧੁੱਪਾ ਢੋਹ ਢੋਹ ਕੇ
ਅਭਾਗਣ ਮਾਂ ਪੁੱਤਾਂ ਦੇ ਸਿਵੇ ਸੇਕੇ
ਆਪਣਾ ਆਪ ਖੋਹ ਖੋਹ ਕੇ
ਸੂਰਜ ਦੀਆਂ ਪੈੜਾ ਨੱਪ ਕੇ
ਕਰੀ ਕਮਾਈ
ਸ਼ੋਚਿਆ ਸੀ ਬੱਚਿਆਂ ਦੀ
ਰਹਿ ਨਾ ਜਾਏ ਵਿੱਚ ਪੜਾਈ
ਵੱਖੋ-ਵੱਖ ਤੁਰ ਗਏ ਹਾਏ
ਬੁੱਕਲ ਚਾ, ਸੌਂ ਸੌ ਕੇ
ਅਭਾਗਣ ਮਾਂ ਪੁੱਤਾਂ ਦੇ ਸਿਵੇ ਸੇਕੇ
ਆਪਣਾਂ ਆਪ ਖੋਹ ਖੋਹ ਕੇ
ਰਿੱਕਵੀਰ ਔਖਾ ਹੋ ਗਿਆ
ਮੇਰਾ ਜੂਨ ਗੁਜਾਰਾ
ਰੱਬਾ ਮੈ, ਅਭਾਗਣ, ਮਾਂ ਜਿਹੇ
ਲੇਖ ਨਾ, ਕਿਸੇ ਦੇ ਲਿਖੀ ਦੁਬਾਰਾ
ਵਕਤ ਲੰਘਾਉਦੀ
ਧੱਕੇ ਨਾਲ ਜਿਉਂ ਜਿਉਂ ਕੇ
ਅਭਾਗਣ ਮਾਂ ਪੁੱਤਾਂ ਦੇ ਸਿਵੇ ਸੇਕੇ
ਆਪਣਾਂ ਆਪ ਖੋਹ ਖੋਹ ਕੇ
ਮਾਨਸਾ ਵਾਲਿਆਂ ਹੋਇਆ ਬੜਾ
ਗਲੋ ਟੁੱਕ ਟਪਾਉਣਾ ਔਖਾ
ਦਿਨ ਵੀ ਕਿਹੜਾ ਚੰਦਰਾ
ਹਾਏ ਵੇ ਲੰਘਾਉਣਾ ਸੌਖਾ
ਰਾਤਾਂ ਨੂੰ ਕੰਧਾਂ ਡਰਾਉਦੀਆਂ ਨੇੜੇ ਹੋ ਹੋ ਕੇ
ਅਭਾਗਣ ਮਾਂ ਪੁੱਤਾਂ ਦੇ ਸਿਵੇ ਸੇਕੇ
ਆਪਣਾਂ ਆਪ ਖੋਹ ਖੋਹ ਕੇ
ਮੈ ਅਭਾਗਣ ਮਾਂ ਪੁੱਤਾਂ ਦੇ ਸਿਵੇ ਸੇਕੇ
ਆਪਣਾਂ ਆਪ ਖੋਹ ਖੋਹ ਕੇ
ਰਿੱਕਵੀਰ ਸਿੰਘ ਰਿੱਕੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly