ਗੀਤ ਜੁੱਤੀ….

ਗਗਨਪ੍ਰੀਤ ਸੱਪਲ

(ਸਮਾਜ ਵੀਕਲੀ)

ਜੁੱਤੇ ਲੈਂਦੇ ਮਾਹੀਆ ਮੇਰੇ , ਸੋਹਣੀ ਬਣ‌ ਫਿਰਾਂ ਮੋਰਨੀ।
ਤੁਰਦੀ ਜਾਵਾਂ ਨਾਲ ਤੇਰੇ, ਸੋਹਣੀ ਬਣ ਫਿਰਾਂ ਮੋਰਨੀ।
ਪੂਰੇ ਨਾਪੇ ਦੀ ਸੱਜਦੀ ਏ ਵਾਲੀ ।
ਪੈਰ ਚ ਪਾਈ ਜੱਚਦੀ ਏ ਵਾਲੀ।
ਕੂਚ ਕੂਚ ਮੈਂ ਅੱਡੀਆਂ , ਚਮਕਾ ਕੇ ਛੱਡੀਆਂ
ਨੱਚਦੀ ਫਿਰਾਂ ਵਿਚ ਵੇਹੜੇ।
ਸੋਹਣੀ ਬਣ……

ਸੱਸਤੀ ਹੋਵੇ ਜਾਂ ਮਹਿੰਗੀ ਚੰਨਾ ਮੇਰੇ, ਵੇ ਚਮਚਮ ਕਰਨ ਸਿਤਾਰੇ।
ਵੇਖ ਸੜਨ ਜੁੱਤੀ ਗਵਾਂਢੀ ਤੇਰੇ , ਵੇ ਚਮਚਮ ਕਰਨ ਸਿਤਾਰੇ।
ਗਵਾਂਢੀਆਂ ਦੇ ਦਿਲ ਸਾੜਾ ਵੇ।
ਸੋਹਣੀ ਜੁੱਤੀ ਲਿਆਂਦੇ ਹਾੜਾ ਵੇ ।
ਜੁੱਤੀ ਚੱਕ ਕੇ ਝਾੜਾਂ, ਪਾਉਣ ਘਰ ਚ ਪੁਆੜਾ ਵੇ।
ਨਜ਼ਰਾਂ ਲਾਉਣ ਆਉਣ ਨਾ ਨੇੜੇ।
ਸੋਹਣੀ ਬਣ …….

ਦਿਉਰ ਦਾ ਆਉਣਾ ਵਿਆਹ ਮੇਰੇ, ਵੇ ਝਮਝਮ‌ ਨੱਚਦੀ ਫਿਰਾਂ।
ਜੁੱਤੀ ਪਾ ਕੇ ਜਾਵਾ ਮਾਹੀਂ ਨਾਲ ਤੇਰੇ, ਵੇ ਝਮਝਮ ਨੱਚਦੀ ਫਿਰਾਂ ।
ਬੋਲੀ ਪਾ ਕੇ ਨੱਚਾਂ ਵੇ ।
ਤੇਨੂੰ ਹੀ ਮਾਹੀ ਤੱਕਾਂ ਵੇ।
ਭੋਰਾ ਵੀ ਨਾ ਥੱਕਾ, ਅੱਗ ਦੇ ਭਮੂਕੇ ਵਾਂਗ ਮੰਚਾਂ ਵੇ।
ਭਵਿਰੀ ਬਣ‌ ਅੱਗੇ ਪਿੱਛੇ ਨੱਚਾਂ ਤੇਰੇ।
ਸੋਹਣੀ ਬਣ…..

ਦਿਲ ਦੇ ਜੋਂ ਅਹਿਸਾਸ ਮੇਰੇ, ਜੀਵਨ ਭਰ ਦਾ ਤੇਰਾ ਮੇਰਾ ਸਾਥ ਵੇ।
ਜਿਉਣ ਦੀ ਆਸ ਤੇਰੇ , ਜੀਵਨ ਭਰ ਦਾ ਤੇਰਾ ਮੇਰਾ ਸਾਥ ਵੇ।
ਤੇਰੇ ਨਾਲ ਗਗਨ ਜਿਉਣਾ ਮਰਨਾ ਵੇ।
ਤੇਰੇ ਦੁੱਖ ਸੁੱਖ ਵਿੱਚ ਖੜਨਾ ਵੇ।
ਤੇਰੇ ਬਿਨਾਂ ਨਾ ਕੋਈ ਗੁਜ਼ਾਰਾ, ਰੱਬ ਵਰਗਾ ਤੇਰਾ ਸਹਾਰਾ ਵੇ।
ਜ਼ਿੰਦਗੀ ਭਰ ਰਹਾ ਨਾਲ ਤੇਰੇ।
ਸੋਹਣੀ ਬਣ….

 ਗਗਨਪ੍ਰੀਤ ਸੱਪਲ

ਸੰਗਰੂਰ ਪਿੰਡ ਘਾਬਦਾਂ

 

Previous articleਕਾਲਖ
Next articleਹੌਂਸਲਾ