HOME ਗੀਤ / ਮੈਂ ਰੋਹੀ ਦਾ ਰੁੱਖ 

ਗੀਤ / ਮੈਂ ਰੋਹੀ ਦਾ ਰੁੱਖ 

ਸੁਰਿੰਦਰ ਚਹਿਲ ਖੇੜੀ 
(ਸਮਾਜ ਵੀਕਲੀ)
ਮੈਂ ਰੋਹੀ ਦਾ ਰੁੱਖ ਵੇ ਸੱਜਣਾ,
ਮੈਂ ਰੋਹੀ ਦਾ ਰੁੱਖ।
ਕੀਹਨੂੰ ਦੱਸਾਂ ਦੁੱਖ ਵੇ ਸੱਜਣਾ,
ਕੀਹਨੂੰ ਦੱਸਾਂ ਦੁੱਖ।
ਲੰਮੀ ਬਹੁਤ ਉਡੀਕ ਵੇ ਸੱਜਣਾ,
ਸੱਜਣ ਭੁੱਲੇ ਤਰੀਕ ਵੇ ਸੱਜਣਾ,
ਕਿਥੇ ਵਸੇ ਦਿਲਾਂ ਦਾ ਮਹਿਰਮ,
ਲੱਭਾਂ ਰਾਤਾਂ ਨੂੰ ਉੱਠ ਵੇ ਸੱਜਣਾ।
ਮੈਂ ਰੋਹੀ ਦਾ ਰੁੱਖ…
ਹੁਣ ਪੌਣਾਂ ਨਾ ਗੀਤ ਗਾਉਂਦੀਆਂ,
ਸੰਦਲੀ ਰੁੱਤਾਂ ਨਾ ਨਜ਼ਰ ਆਉਂਦੀਆਂ,
ਪੱਤਝੜ੍ਹ ਦੀ ਰੁੱਤ ਵਿੱਚ ਜਿਵੇਂ,
ਪੱਤੇ ਜਾਣ ਰੁੱਖਾਂ ਨਾਲ ਰੁੱਸ ਵੇ ਸੱਜਣਾ।
ਮੈਂ ਰੋਹੀ ਦਾ ਰੁੱਖ……
ਹੌਕਿਆਂ ਦੀ ਹੁਣ ਜੂਨ ਹੰਢਾਵਾਂ,
ਬਿਰਹੋਂ ਦੇ ਵਿੱਚ ਪਿਛਦਾ ਜਾਵਾਂ,
ਹਾਸਿਆਂ ਨੂੰ ਕਿਥੋਂ ਲੱਭ ਲਿਆਵਾਂ,
ਚਾਰੇ ਪਾਸੇ ਪੱਸਰੀ ਚੁੱਪ ਵੇ ਸੱਜਣਾ।
ਮੈਂ ਰੋਹੀ ਦਾ ਰੁੱਖ…….
ਦਿਲ ਦਾ ਵਿਹੜਾ ਸੋਗੀ ਹੋਇਆ ,
ਅੱਲੜ੍ਹ ਉਮਰੇ ਰੋਗੀ ਹੋਇਆ ,
ਗੀਤਾਂ ਦੇ ਗਲ ਲੱਗ ਕੇ ਰੋਇਆ,
ਲਿਖੇ ਕਾਹਤੋਂ ਲੇਖੀਂ ਦੁੱਖ ਵੇ ਸੱਜਣਾ।
ਮੈਂ ਰੋਹੀ ਦਾ ਰੁੱਖ…….
      ……0……
 ਸੁਰਿੰਦਰ ਚਹਿਲ ਖੇੜੀ 
ਪਿੰਡ -ਖੇੜੀ ਚਹਿਲਾਂ ਜ਼ਿਲ੍ਹਾ ਸੰਗਰੂਰ 
ਮੋ- 9876372921
Previous articleਮਿੰਨੀ ਕਹਾਣੀ ‘ ਮੁੱਲ ਵਿਕੇਂਦਾ ਪਾਣੀ ‘
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਕਰਵਾਇਆ ਗਿਆ ਕਮਰਸ ਬਲਾਕ ਦਾ ਉਦਘਾਟਨ