(ਸਮਾਜ ਵੀਕਲੀ)
ਕੁੱਝ ਤਾਂ ਐਸਾ ਕਰ ਜਾ ਦੁਨੀਆਂ ‘ਤੇ ,
ਮਿੱਠੀਆਂ ਯਾਦਾਂ ਧਰ ਜਾ ਦੁਨੀਆਂ ‘ਤੇ ,
ਤੇਰੇ ਮਰਨ ਪਿੱਛੋਂ ਨਾ ਚਰਚੇ ਹੋਏ , ਤਾਂ ਕੀ ਖੱਟਿਆ ।
ਜੇ ਨਾ ਆਪਣਿਆਂ ਨਾਲ਼ ਬਿਗਾਨੇ ਰੋਏ ਤਾਂ ਕੀ ਖੱਟਿਆ।
ਜੇਕਰ ਦਿਨੇ ਰਾਤ ਨਾ ਦਸਾਂ ਨਹੁੰਆਂ ਦੀ ਕਿਰਤ ਕਰੀ ।
ਮਾਂ ਪਿਓ ਦੇ ਨਾਲ਼ ਨਾਲ਼ ਅਗਲੀ ਪੀੜ੍ਹੀ ਜੇ ਨਾ ਤਰੀ ।
ਜੇ ਨਾ ਸੁੱਤਾ ਜਾਗਿਆ ਲੋਏ ਲੋਏ , ਤਾਂ ਕੀ ਖੱਟਿਆ ।
ਤੇਰੇ ਮਰਨ ਪਿੱਛੋਂ ਨਾ ——————
ਮਨ ਦੇ ਸੁਪਨੇ ਪੂਰੇ ਕਰਕੇ , ਜਗਾ ਜਾ ਹੋਰਾਂ ਦੇ ।
ਘਰ ਸੱਥਰ ਵਿਛਦਾ ਹੋ ਜੇ , ਕਾਲਿਆਂ ਚੋਰਾਂ ਦੇ ।
ਜੇਕਰ ਅਪਣੇ ਵੀ ਤੇਰੇ ਸੁਪਨੇ ਮੋਏ , ਤਾਂ ਕੀ ਖੱਟਿਆ ।
ਜੇ ਨਾ ਆਪਣਿਆਂ ਨਾਲ਼ —————
ਜੇ ਨਾ ਦੇਸ਼ ਕੌਮ ‘ਚੋਂ ਊਚ ਨੀਚ ਦਾ ਫ਼ਰਕ ਮਿਟੇ ।
ਤੇਰੇ ਆਲ਼ੇ ਦੁਆਲਿਓਂ ਜੇ ਨਾ ਕਾਣੀ ਵੰਡ ਹਟੇ ।
ਜੇ ਤੂੰ ਇੱਕ ਨਾ ਕੀਤੇ ਟਿੱਬੇ ਟੋਏ , ਤਾਂ ਕੀ ਖੱਟਿਆ ।
ਤੇਰੇ ਮਰਨ ਪਿੱਛੋਂ ਨਾ —————-
ਜੇਕਰ ਪਿੰਡ ਰੰਚਣਾਂ ਨੇ ਤੈਨੂੰ ਚੇਤੇ ਰੱਖਿਆ ਨਾ ।
ਤੇਰੀ ਲਿਖਤਾਂ ਵਾਲ਼ਾ ਸੁਆਦ ਪਿੱਛੋਂ ਵੀ ਚੱਖਿਆ ਨਾ ।
ਤੇਰੇ ਨਾਂ ਦੇ ਅੱਖਰ ਝੱਟ ਮੋਏ , ਤਾਂ ਕੀ ਖੱਟਿਆ ।
ਜੇ ਨਾ ਆਪਣਿਆਂ ਨਾਲ਼ ——————
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9478408898 , 9914836037
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly