ਗੀਤ   * ਕਣੀਆਂ ਦੀ ਫ਼ੁਹਾਰ * 

ਰਣਜੀਤ ਸਿੰਘ ਆਜ਼ਾਦ ਕਾਂਝਲਾ *

(ਸਮਾਜ ਵੀਕਲੀ)

 ਪੈਂਦੀ ਕਣੀਆਂ ਦੀ ਵੇਖ ਫ਼ੁਹਾਰ ਵੇ।
ਆ ਰਲਮਿਲ ਮਾਣੀਏ ਬਹਾਰ ਵੇ।
ਨੱਚਣ ਟੱਪਣ ਗਾਉਣ ਦਾ ਵਕਤ ਆਗਿਆ।
ਸਾਉਣ ਦਾ ਮਹੀਨਾ ਕੇਹਾ ਰੰਗ ਲਾ ਗਿਆ।…।।
         ਦਿਲ `ਚ ਧੜਕੇ ਪਿਆਰ ਵਾਲੀ ਤਾਣ ਵੇ।
         ਐਵੇਂ ਛੁੱਪ – ਛੁੱਪ ਝਾਤੀਆਂ ਨਾ ਮਾਰ ਵੇ।
         ਰਲਮਿਲ ਸੋਹਣਿਆ ਪੀ੍ਤ ਵਾਲਾ ਗੀਤ ਗਾ ਲਿਆ !..!!
ਰੀਝ ਮਨ ਦੀ ਸੰਭਾਲੀ ਹੁਣ ਜਾਵੇ ਨਾ।
ਫਲ ਪੱਕਿਆ ਟਹਿਣੀ ਤੋਂ ਝੜ ਜਾਵੇ ਨਾ।
ਸੁਆਦ ਚੱਖਕੇ ਨਿਆਰਾ ਹੀ ਆਨੰਦ ਆ ਗਿਆ।…!!
         ਦੋਖੀ ਮਨ ਵਿੱਚ ਜ਼ਹਿਰ ਪਏ ਘੋਲਦੇ।
         ਵਿੱਚੇ ਵਿੱਚ ਕੁੜ੍ ਨਾ ਉਹ ਮੁੱਖੋਂ ਬੋਲਦੇ।
         ਜਾਂਦੀ ਪੇਸ਼ ਨਾ ਕੋਈ ਐਵੇਂ ਪੰਗਾ ਪਾ ਲਿਆ।…!!
ਸਾਉਣ ਦੇ ਛਰਾਟੇ ‘ਚ ਖਿੜੇ ਜ਼ੋਬਨ ਵੱਖਰਾ।
ਹੁਸਨ ਮਾਣ ਲੈ ਤੂੰ ਦਿਹੁੰ ਖਰੇ ਚਾਰ ਮਿੱਤਰਾ।
ਰੂਪ ਸੋਹਣਿਆਂ ਦਾ ਪੱਕ ਕੇ ਸਿੱਖਰ ਆ ਗਿਆ।….!.!
         ਏਹ ਜ਼ਿਦਗੀ ਰੰਗਾਂ `ਚ ਘਿਰੀ ਖੇਡ ਹੈ।
         ਪੀ੍ਤ ਮਾਨਣੀ ਵੀ ਜੀਵਨ ਦੀ ਪਰੇਡ ਹੈ।
         ਨਿਆਰੀ ਤਾਣ`ਚ`ਅਜ਼ਾਦ`ਨੇ ਗੀਤ ਗਾ ਲਿਆ।
         ਨੱਚਣ, ਟੱਪਣ, ਗਾਉਣ ਦਾ ਵਕਤ ਆ ਗਿਆ।…।।
* ਰਣਜੀਤ ਆਜ਼ਾਦ ਕਾਂਝਲਾ *
(09501977814)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗਜ਼ਲ (ਫੇਲੁਨ 8)
Next articleਨਸ਼ਿਆਂ ਖ਼ਿਲਾਫ਼ ਮੁਹਿੰਮ ਵਿਚ ਇੱਕ ਵਿਚਾਰ।