ਗੀਤ (ਦੋਗਾਣਾ )

 ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਦੱਸ ਮਾਹੀਆਂ ਕਿੰਝ ਕਰਨੀ,ਗੇੜੇ ਵੀਹ ਮਾਰ ਗਈ ਕਰਮੀ
ਹਾਮੀ ਭਰਨੀ ਜਾਂ ਨਹੀਂ ਭਰਨੀ,ਜਾ ਫਿਰ ਚੁੱਪ ਹੀ ਰਈਏ ਵੇ
ਆਪਸ ਦੇ ਵਿੱਚ ਲੜਦੇ ਰਹਿੰਦੇ, ਕਿਹਨੂੰ ਮਾੜਾ ਕਈਏ ਵੇ
ਕਿਹੜਾ ਇਹਨਾਂ ਚੰਗੀ ਕੀਤੀ,ਨੀ ਘੜਦੇ ਸਦਾ ਦੋਗਲੀ ਨੀਤੀ
ਸੁਣ ਲੈ ਧਾਰ ਲਈਏ ਬਦਨੀਤੀ, ਉੱਧਰ ਸੁਨੇਹਾ ਘੱਲੀਏ ਨੀ
ਸਾਨੂੰ ਪੈ ਗਿਆ ਕੰਮ ਜ਼ਰੂਰੀ, ਤੇਰੇ ਪੇਕੇ ਚੱਲੀਏ ਨੀ
ਇੱਕੋ ਜਿਹੇ ਆ ਦੋਨੋ ਇਹ, ਨਿੱਤ ਦੇ ਪੱਕੇ ਸ਼ਰਾਬੀ
ਵਿਆਹਾਂ ਸ਼ਾਦੀਆਂ ਦੇ ਵਿੱਚ ਜਾਕੇ ਕਰਦੇ ਬੜੀ ਖਰਾਬੀ
ਸਾਰੇ ਪਿੰਡ ਨਾਲ ਵਿਗੜੀ ਪਈ ਆ, ਕਿਸਦੇ ਤਾਂ ਬਣ ਕੇ ਰਹੀਏ ਵੇ
ਆਪਸ ਵਿੱਚ ਲੜਦੇ ਰਹਿੰਦੇ ਕਿਹਨੂੰ ਮਾੜਾ ਕਹੀਏ ਵੇ
ਗੁਰਮੀਤ ਡੁਮਾਣੇ ਵਾਲੇ ਨੇ ਤਾਂ ਅੱਤ ਚੱਕੀ ਆ ਬਾਹਲੀ
ਮਹੀਨੇ ਦੇ ਵਿੱਚ ਤੀਹ ਦਿਨ ਡੱਫ ਦਾ ਇਹ ਬੋਤਲਾਂ  ਚਾਲ੍ਹੀ
ਮੇਰੀ ਤਾਂ ਸਮਝੋ ਬਾਹਰ ਇਹ ਮਸਲਾ  ਕਿਵੇ ਠੱਲੀਏ ਨੀ
ਸਾਨੂੰ ਕੰਮ ਪੈ ਗਿਆ ਜ਼ਰੂਰੀ, ਤੇਰੇ ਪੇਕੇ ਚੱਲੀਏ ਨੀ
 ਗੁਰਮੀਤ ਡੁਮਾਣਾ
 ਲੋਹੀਆਂ ਖਾਸ (ਜਲੰਧਰ)
 ਸੰਪਰਕ-  76528 16074
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ
Next articleਕੀ ਇੱਕ ਰੁੱਖ ਕਦੇ ਲਗਾਇਆ???