ਗੀਤ – ਡਾ: ਭੀਮ ਰਾਓ ਦਾ ਜੀਵਨ ਸੰਦੇਸ਼

(ਸਮਾਜ ਵੀਕਲੀ)

ਆਪ ਸਭ ਲੋਕਾਂ ਨੂੰ ਸੂਦ ਵਿਰਕ ਨੇ ਅੱਜ
ਇੱਕ ਸੁਨੇਹਾ ਲਗਾਉਣਾ ਏ ।।
ਡਾ: ਭੀਮ ਰਾਓ ਜੀ ਵਾਂਗ ਕੌਮ ਦੇ ਬੱਚਿਆਂ ਨੂੰ
ਵਿਦਵਾਨ ਬਣਾਉਣਾ ਏ।।

ਆਪਾਂ ਖੁੱਦ ਨਾ ਪੜ੍ਹ ਸਕੇ ਪਰ ਬੱਚਿਆਂ ਨੂੰ
ਖੂਬ ਪੜਾਉਣਾ ਏ।।
ਦੇਸ਼ ਕੌਮ ਦੇ ਬੱਚਿਆਂ ਨੂੰ ਗਿਆਨ ਦੇ ਸੂਰਜ
ਵਾਂਗ ਚਮਕਾਉਣਾ ਏ।।

ਮੇਰਾ ਜੀਵਨ ਹੀ ਹੈ ਇੱਕ ਸੰਦੇਸ਼ ਭੀਮ ਰਾਓ ਜੀ
ਦਾ ਸਭ ਨੂੰ ਕਹਿਣਾ ਏ ।।
ਡਾ ਬੀ ਆਰ ਅੰਬੇਡਕਰ ਜੀ ਦਾ ਜੀਵਨ ਸੰਦੇਸ਼
ਘਰ ਘਰ ਪਹੁੰਚਾਉਣਾ ਏ।।

ਜੈ ਭੀਮ ਜੈ ਭਾਰਤ ਦਾ ਨਾਹਰਾ ਪੂਰੇ ਜੋਸ਼ ਨਾਲ
ਸਭ ਨੇ ਲਗਾਉਣਾ ਏ।।
ਸੂਦ ਵਿਰਕ ਸਿਆਂ ਕਲਮ ਨੇ ਹੀ ਰਾਜ ਭਾਗ
ਲੈ ਕੇ ਆਉਣਾ ਏ ।।

ਮਹਿੰਦਰ ਸੂਦ

 

ਲੇਖਕ –ਮਹਿੰਦਰ ਸੂਦ (ਵਿਰਕ)
ਜਲੰਧਰ
ਮੋਬ: 98766-66381

Previous articleਹੱਥਾਂ ਬਾਝ ਕਰਾਰਿਆਂ 
Next articleबच्चों की हत्याएं: क्रूरता और करुणा के बीच कशमकश