ਗੀਤ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ) 
ਬੰਦਿਆ ਜਿਸਦਾ ਮਾਣ ਕਰੇਂ ਤੇਰੀ ਦੇਹ ਵੀ ਚੀਜ਼ ਬੇਗਾਨੀ।
ਕੋਈ ਚੱਜ ਦਾ ਕੰਮ ਕਰ ਲੈ ਤੇਰੀ ਦੋ ਦਿਨ ਦੀ ਜ਼ਿੰਦਗਾਨੀ।
ਜਿੰਦ ਨੂੰ ਸਾਂਭ ਸਾਂਭ ਰਖਦੈਂ ਇਸਨੇ ਇੱਕ ਦਿਨ ਹੈ ਮੁੱਕ ਜਾਣਾ।
ਰੁੱਖ ਦੇ ਨਾਲ਼ੋਂ ਝੜਨ ਲਈ ਹਰਿਆਂ ਪੱਤਿਆਂ ਨੇ ਸੁੱਕ ਜਾਣਾ ।
ਬਚਪਨ ਐਵੇਂ ਈ ਬੀਤ ਗਿਆ ਜਾਂਦੀ ਛਾਲ਼ਾਂ ਮਾਰੀਂ ਜਵਾਨੀ ।
ਮਾਂ ਪਿਓ ਤਰਸਣ ਪਾਣੀ ਨੂੰ ਜਿਹਨਾਂ ਸੀ ਤੈਨੂੰ ਦੁੱਧ ਪਿਲਾਇਆ।
ਦੱਸ ਕੀ ਕਦਰਾਂ ਪਾਈਆਂ ਤੂੰ ਉਹਨਾਂ ਸੀ ਤੈਨੂੰ ਜੱਗ ਵਿਖਾਇਆ।
ਤੂੰ ਕੰਮ ਦਾ ਡੱਕਾ ਤੋੜਦਾ ਨਾ ਬਣ ਕੇ ਰਹਿਨੈਂ ਹਰ ਪਲ ਜਾਨੀ  ।
ਮਾਂ ਪਿਓ ਜਾਈਆਂ ਭੈਣਾਂ ਨੇ ਤੇਰੇ ਸਨ ਕਿੰਨੇਂ ਸ਼ਗਨ ਮਨਾਏ ।
ਤੇਰੀਆਂ ਬੇਰੁਖੀਆਂ ਕਰਕੇ ਉਨ੍ਹਾਂ ਦੇ ਰਹਿੰਦੇ ਮੁੱਖ ਕੁਮਲਾਏ ।
ਤੂੰ ਸਾਰੇ ਰਿਸ਼ਤੇ ਭੁੱਲ ਗਿਆ ਏਂ ਤੈਨੂੰ ਬੱਸ ਦਿਸਦੀ ਇੱਕੋ ਜਨਾਨੀ।
ਜਿਹੜੇ ਪਿੰਡ ਰੰਚਣਾਂ ਨੇ ਸਦਾ ਤੈਨੂੰ ਮਾਣ ਬਖ਼ਸ਼ਿਐ ਪੂਰਾ ।
ਵੇਖੀਂ ਰਹਿ ‘ਜੇ ਨਾ ਕਿਧਰੇ ਉਹਦਾ ਵੀ ਸੁਪਨਾ ਕੋਈ ਅਧੂਰਾ।
ਦੁਨੀਆਂ ਯਾਦ ਕਰੇ ਮਗਰੋਂ ਐਸੀ ਛੱਡ ‘ਜੀਂ ਕੋਈ ਨਿਸ਼ਾਨੀ ।
                   
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਗ਼ਲਤ ਅੰਕੜੇ ਦੇਣ ਵਾਲ਼ੇ ਅਧਿਕਾਰੀਆਂ ਖਿਲਾਫ ਵਿਭਾਗੀ ਕਰਵਾਈ ਹੋਵੇ : ਚੰਗਣ , ਹਠੂਰ, ਦਾਖਾ
Next articleਪ੍ਰਤਿਬੱਧ ਲੇਖਕ ਤੇ ਪੱਤਰਕਾਰ ਬੁੱਧ ਸਿੰਘ ਨੀਲੋਂ ਨੌਰੰਗ ਸਿੰਘ ਝੱਜ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ