(ਸਮਾਜ ਵੀਕਲੀ)
ਬਹੁਤਾ ਮਾਨ ਨਾ ਕਰ ਐਵੇਂ ਯਾਰਾਂ ਦਾ ,ਨਾ ਰੁਤਬਾ ਦੇ ਭਰਾਵਾਂ ਦਾ।
ਭਰਾ ਫੇਰ ਵੀ ਹੁੰਦੀਆਂ ਬਾਹਾਂ ਨੇ, ਇਹ ਪੀੜ ਸਮੇਂ ਪੱਜ ਮਾਰ ਜਾਂਦੇ।
ਜੋ ਯਾਰੀ ਯਾਰੀ ਕਰਦੇ ਨੇ ,ਦੁੱਖ ਪੈਣ ‘ਤੇ ਪਰਖੇ ਯਾਰ ਜਾਂਦੇ।
ਕਿਉਂ ਕਮਲਾ ਹੋਇਆ ਫਿਰਦਾ ਏਂ ,ਯਾਰੀ ਪਿੱਛੇ ਲੋਕਾਂ ਨਾਲ ਭਿੜਦਾ ਏਂ।
ਤੇਰੇ ਪੱਲੇ ਕੁਝ ਵੀ ਪੈਣਾ ਨਹੀਂ, ਤੇਰੇ ਵਰਗੇ ਸਭ ਕੁਝ ਹਾਰ ਜਾਂਦੇ।
ਜੋ ਯਾਰੀ ਯਾਰੀ ਕਰਦੇ ਨੇ, ਦੁਖ ਪੈਣ ‘ਤੇ ਪਰਖੇ ਯਾਰ ਜਾਂਦੇ।
ਇਹ ਖਾਣ-ਪੀਣ ਲਈ ਮਰਦੇ ਨੇ, ਝੂਠੀ ਜਾਨ ਦੀ ਹਾਮੀ ਭਰਦੇ ਨੇ।
ਇਹ ਸਾਥ ਨਾ ਕੋਈ ਦਿੰਦੇ ਨੇ, ਬੱਸ ਗੱਲੀਂ ਬਾਤੀ ਸਾਰ ਜਾਂਦੇ।
ਜੋ ਯਾਰੀ ਯਾਰੀ ਕਰਦੇ ਨੇ ,ਦੁੱਖ ਪੈਣ ‘ਤੇ ਪਰਖੇ ਯਾਰ ਜਾਂਦੇ।
ਗੱਲ ਸੱਚੀ ਮੈਂ ਕਰਦਾ ਹਾਂ , ਤਾਹੀਉਂ ਝੂਠੇ ਯਾਰਾਂ ਤੋਂ ਡਰਦਾ ਹਾਂ।
‘ਭੱਪਰਾ’ ਇਹ ਮਤਬਲ ਖੌਰੇ ਨੇ ਹੱਕ ਖੋਹ ਉਡਾਰੀ ਮਾਰ ਜਾਂਦੇ।
ਜੋ ਯਾਰੀ ਯਾਰੀ ਕਰਦੇ ਨੇ, ਦੁੱਖ ਪੈਣ ‘ਤੇ ਪਰਖੇ ਯਾਰ ਜਾਂਦੇ।
ਆਪ ਜੀ ਦਾ ਸ਼ੁਭਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349