(ਸਮਾਜ ਵੀਕਲੀ)
ਇਸ ਜਿੰਦ ਨਿਮਾਣੀ ਨੇਂ ਨਿਤ ਦੁੱਖੜੇ ਸਹਿਣੇ ਨਈਂ
ਜੇ ਉਹ ਦਿਨ ਟੁਰ ਗਏ ਨੇਂ ਦਿਨ ਇਹ ਵੀ ਰਹਿਣੇ ਨਈਂ
ਕਾਲ ਸਮੇਂ ਦੀਆਂ ਰਾਤਾਂ ਕੱਟੀਆਂ ਝੁੱਲੀਆਂ ਤੇਜ਼ ਹਵਾਵਾਂ ਨੇਂ
ਕਈ ਵਾਰੀ ਇੰਝ ਲੱਗਿਆ ਏ ਦਿਨ ਆਖਰੀ ਆਖਰੀ ਸਾਵਾਂ ਨੇਂ
ਅਹਿਸਾਨ ਹਯਾਤੀ ਦੇ ਸਾਡੇ ਸਿਰ ਤੋਂ ਲੈਣੇ ਨਈਂ
ਜੇ ਉਹ ਦਿਨ ਟੁਰ ਗਏ ਨੇਂ ਦਿਨ ਇਹ ਵੀ ਰਹਿਣੇ ਨਈਂ
ਵੇਲੇ ਸੌ ਸੌ ਚਾਲਾਂ ਚੱਲੀਆਂ ਲੱਖਾਂ ਰੰਗ ਵਟਾਏ ਨੇਂ
ਕੱਖੋਂ ਹੌਲਾ ਕਰਕੇ ਟੁਰ ਗਏ ਇੰਝ ਦੇ ਵੀ ਦਿਨ ਆਏ ਨੇਂ
ਮਾਲਕ ਦੀਆਂ ਮਿਹਰਾਂ ਨੇਂ ਥੰਮ ਆਸ ਦੇ ਟਹਿਣੇ ਨਈਂ
ਜੇ ਉਹ ਦਿਨ ਟੁਰ ਗਏ ਨੇਂ ਦਿਨ ਇਹ ਵੀ ਰਹਿਣੇ ਨਈਂ
ਢਲ ਜਾਨੇਂ ਪਰਛਾਵੇਂ ਓੜਕ ਡੁੱਬੀ ਬੇੜੀ ਤਰਨੀ ਏਂ
ਜਿਸ ਨੇਂ ਕੀਤੀ ਦਾਨ ਹਯਾਤੀ ਉਸੇ ਨੇਂ ਬਾਂਹ ਫੜਨੀ ਏਂ
ਅਸੀਂ ਸ਼ਾਕਰ ਦੁੱਖ ਆਪਣੇ ਕਿਸੇ ਹੋਰ ਨੂੰ ਕਹਿਣੇ ਨਈਂ
ਜੇ ਉਹ ਦਿਨ ਟੁਰ ਗਏ ਨੇਂ ਦਿਨ ਇਹ ਵੀ ਰਹਿਣੇ ਨਈਂ
ਬੂਟਾ ਸ਼ਾਕਰ
ਲਹਿੰਦਾ ਪੰਜਾਬ ਲਈਆ
+923007460739