(ਸਮਾਜ ਵੀਕਲੀ)
ਕਦੇ ਕਦੇ ਸੋਚਦਾ।
ਮਸਲੇ ਬੜੇ ਨੇ ਪਰ ਮਸਲਿਆਂ ਦਾ
ਕੋਈ ਨਹੀਂ ਹੱਲ ਕਰਦਾ
ਕਦੇ ਕਦੇ ਮੈਂ ਇਕੱਲਿਆਂ ਬੈਠ ਕੇ
ਆਪਣੇ ਆਪ ਨਾ ਗੱਲ ਕਰਦਾ
ਮਸਲੇ ਬੜੇ ਨੇ ਪਰ ਮਸਲਿਆਂ ਦਾ
ਕੋਈ ਨਹੀਂ ਹੱਲ ਕਰਦਾ
ਲੀਡਰ ਵੱਡੀਆਂ ਵੱਡੀਆਂ ਛੱਡਦੇ ਆ
ਪੁੱਤ ਮਾਪਿਆਂ ਨੂੰ ਘਰੋਂ ਬਾਹਰ ਹੁਣ
ਕੱਢਦੇ ਆ
ਧੀਆਂ ਵੀ ਨਹੀਂ ਘੱਟ ਤੇ ਇੱਜ਼ਤਾਂ
ਰੋਲਦੀਆਂ
ਵਰ ਆਪਣੇ ਲਈ ਆਪੇ ਕੁੜੀਆਂ
ਟੋਲਦੀਆ
ਉਹ ਜਾਪੇ ਮੈਨੂੰ ਮੇਰੇ ਨਾਲ ਕੋਈ
ਝੱਲ ਕਰਦਾ
ਕਦੇ ਕਦੇ ਮੈਂ ਇਕੱਲਿਆਂ ਬੈਠ ਕੇ
ਆਪਣੇ ਆਪ ਨਾਲ ਗੱਲ ਕਰਦਾ
ਹੁਣ ਇੱਕ ਦੂਜੇ ਦਾ, ਇੱਕ ਦੂਜੇ ਕੋਲ
ਬਹਿਣ ਦਾ ਟਾਇਮ ਨਹੀਂ
ਸੱਚੀ ਦੁਨੀਆਂ ਬਦਲ ਗਈ ਕੋਈ
ਵਹਿਮ ਨਹੀਂ
ਮੈਨੂੰ ਲੱਗਦਾ ਰਹਿੰਦਾ ਉਹ ਗੱਲ ਮੇਰੇ
ਵੱਲ ਕਰਦਾ
ਕਦੇ ਕਦੇ ਮੈਂ ਇਕੱਲਿਆਂ ਬੈਠ ਕੇ
ਆਪਣੇ ਆਪ ਨਾਲ ਗੱਲ ਕਰਦਾ
ਪਿੰਡ ਹੁਣ ਪਿੰਡ ਨਹੀਂ ਸ਼ਹਿਰ
ਹੋਏ ਆ
ਹਵਾ ਪਾਣੀ ਸ਼ਹਿਰਾਂ ਵਾਂਗੂੰ ਜ਼ਹਿਰ
ਹੋਏ ਆ
ਸੱਥਾਂ ਦੇ ਵਿੱਚ ਅੱਜ ਕੱਲ ਲੋਕੀਂ ਨਹੀਂ
ਬਹਿੰਦੇ
ਗੁਰਮੀਤ ਡੁਮਾਣੇ ਵਾਲਾ ਲੱਗਦਾ
ਭੱਲ ਕਰਦਾ
ਕਦੇ ਕਦੇ ਮੈਂ ਇਕੱਲਿਆਂ ਬੈਠ ਕੇ
ਆਪਣੇ ਆਪ ਨਾਲ ਗੱਲ ਕਰਦਾ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ