HOME ਕਦੀ ਮੈਂ ਰੋਟੀ ਨੂੰ ਤਰਸਣਾ ਕਦੀ ਦੀਵਾਲੀ ਤੇ ਪਕੌੜਿਆਂ ਨੂੰ ਕਦੀ ਮੇਰੇ...

ਕਦੀ ਮੈਂ ਰੋਟੀ ਨੂੰ ਤਰਸਣਾ ਕਦੀ ਦੀਵਾਲੀ ਤੇ ਪਕੌੜਿਆਂ ਨੂੰ ਕਦੀ ਮੇਰੇ ਕੋਲ ਜਲੰਧਰ ਤੋਂ ਆਪਣੇ ਪਿੰਡ ਜਾਣ ਦਾ ਕਿਰਾਇਆ ਨਹੀਂ ਸੀ ਹੁੰਦਾ -ਹੰਸ ਰਾਜ ਹੰਸ ।

5
ਹੰਸ ਰਾਜ ਹੰਸ
   (ਸਮਾਜ ਵੀਕਲੀ)  ਮੈਂ ਬਹੁਤ ਗ਼ਰੀਬੀ ਦੇਖੀ ਹੰਢਾਈ ਅਸੀਂ । ਇੱਕ ਵਾਰੀ ਮੇਰਾ ਇੱਕ ਦੋਸਤ ਆਪਣੇ ਪੁਰਾਣੇ ਮੋਟਰਸਾਈਕਲ ਤੇ ਮੈਂਨੂੰ ਮਹਾਰਾਜਾ ਕਪੂਰਥਲਾ ਦੇ ਦੀਵਾਨ ਮਥਰਾਦਾਸ ਦੀ ਹਵੇਲੀ ਲੈ ਗਿਆ ਕਹਿੰਦਾ ਚੱਲ ਉੱਥੇ ਗਾਵੀਂ ਤੂੰ ਸ਼ਾਇਦ ਕੁਝ ਪੈਸੇ ਮਿਲ ਜਾਣ । ਅਸੀਂ ਉਸ ਮਹਿਲਨੁਮਾ ਹਵੇਲੀ ਚ ਪਹੁੰਚ ਗਏ ਉਹ ਮੈਂਨੂੰ ਬਾਹਰ ਬਿਠਾ ਗਿਆ ਕਿ ਦੀਵਾਨ ਜੀ ਨੂੰ ਪੁੱਛਕੇ ਆਉਂਦਾ ਤੇਰੇ ਬਾਰੇ । ਉਹ ਪੰਜ ਘੰਟੇ ਬਾਅਦ ਆਇਆ  ਟੱਲੀ ਹੋਇਆ ਸ਼ਰਾਬ ਚ ਕਹਿੰਦਾ ਤੇਰੇ ਕਪੜੇ ਦੇਖਕੇ ਉਹਨਾਂ ਨਾਂਹ ਕਰ ਦਿੱਤੀ ਤੈਂਨੂੰ ਹਵੇਲੀ ਚ ਐਂਟਰੀ ਨਹੀਂ ਦਿੱਤੀ । ਇਹ ਬੋਲ ਸੁਣਕੇ ਮੇਰਾ ਮਨ ਭਰ ਆਇਆ ਮੈਂ ਰੱਬ ਨੂੰ ਕਿਹਾ ਰੱਬਾ ਤੂੰ ਕੀ ਨਹੀਂ ਕਰ ਸਕਦਾ ……? ਸਮਾਂ ਬਦਲਿਆ ਮੈਂ ਮਸ਼ਹੂਰ ਹੋ ਗਿਆ ਏਨਾ ਪੈਸਾ ਆਇਆ ਕਿ ਜਿਹੜੀ ਪ੍ਰਾਪਰਟੀ ਵਿਕਣੀ ਅਸੀਂ ਖਰੀਦ ਲੈਣੀ । ਇੱਕ ਵਾਰੀ ਮੈਂ ਵਿਦੇਸ਼ ਚ ਸੀ ਪ੍ਰੋਗਰਾਮਾਂ ਦੇ ਸਿਲਸਿਲੇ ਚ ਮੈਂਨੂੰ ਮੇਰੇ ਰਿਸ਼ਤੇਦਾਰ ਦਾ ਫੋਨ ਆਇਆ ਕਿ ਜਲੰਧਰ ਬਹੁਤ ਵੱਡਾ ਘਰ ਬੰਗਲਾ ਵਿਕ ਰਿਹਾ ਮੈਂ ਸੁਭਾਵਕ ਹੀ ਕਹਿ ਦਿੱਤਾ ਖਰੀਦ ਲਵੋ । ਉਹਨਾਂ ਉਹ ਬੰਗਲਾ ਖਰੀਦ ਲਿਆ । ਕਾਫੀ ਸਮੇਂ ਬਾਅਦ ਮੈਂ ਪੰਜਾਬ ਪਹੁੰਚਾ ਮੇਰਾ ਰਿਸ਼ਤੇਦਾਰ ਕਹਿੰਦਾ ਚਲੋ ਨਵੇਂ ਬੰਗਲੇ ਨੂੰ ਦੇਖੋ ਜਦੋਂ ਉਸ ਬੰਗਲੇ ਸਾਹਮਣੇ ਆਇਆ ਮੇਰੇ ਕਦਮ ਰੁਕ ਗਏ ਚੇਤਾ ਆਇਆ ਇਹ ਤਾਂ ਉਹ ਹਵੇਲੀ ਹੈ ਜਿੱਥੇ ਮੇਰਾ ਚੋਲਾ ਫਕੀਰਾਨਾ  ਲਿਬਾਸ ਦੇਖਕੇ ਮੈਂਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ ਸੀ ਮੇਰੀਆਂ ਅੱਖਾਂ ਭਰ ਆਈਆਂ ਮੇਰੇ ਹੱਥ ਜੁੜ ਗਏ ਮੈਂ ਕਿਹਾ ਰੱਬਾ ਸੱਚਮੁੱਚ ਤੂੰ ਇੰਝ ਭੀ ਕਰ ਸਕਦਾ ਹੈਂ । ਭੇਖਾਰੀ ਨੂੰ ਬਾਦਸ਼ਾਹ ਤੇ ਬਾਦਸ਼ਾਹ ਨੂੰ ਭਿਖਾਰੀ ਬਣਾ ਸਕਦਾ ਹੈਂ ਜਦੋਂ ਚਾਹੇ । ਇਸ ਲਈ ਮੈਂ ਅੱਜ ਵੀ ਏਹੋ ਕਹਾਂਗਾ ਰੱਬ ਤੋਂ ਵਕ਼ਤ ਤੋਂ ਸਦਾ ਡਰ ਕੇ ਰਹੋ ਕਿਸੀ ਗੱਲ ਦਾ ਹੰਕਾਰ ਨਾ ਕਰੋ ਪਤਾ ਨਹੀਂ ਉਸਨੇ ਕਦੋਂ ਕੀ ਤੋਂ ਕੀ ਬਣਾ ਦੇਣਾ ਹੈ …..।
ਪਰਮਜੀਤ ਸਿੰਘ ਰਾਣਵਾ 98152 25979
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੇਂਦਰ ਸਰਕਾਰ ਕੈਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ: ਲੱਖੋਵਾਲ
Next articleਥਾਣਾ ਕਾਠਗੜ੍ਹ ਦੀ ਪੁਲਿਸ ਨੇ 21 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਕੀਤਾ