ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਥਾਣਾ ਕਾਠਗੜ੍ਹ ਦੇ ਮੁੱਖ ਅਫਸਰ ਸਬ ਇੰਸਪੈਕਟਰ ਅਭਿਸ਼ੇਕ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਦੋਂ ਪੁਲਿਸ ਪਾਰਟੀ ਪਿੰਡ ਪਨਿਆਲੀ ਤੋਂ ਪਿੱਛੇ ਸੋਭੂਵਾਲ ਸਾਈਡ ਨੂੰ ਮੁੜੀ ਤਾਂ ਜਦੋ ਪੁਲਿਸ ਪਾਰਟੀ ਨਜਦੀਕ ਪੁੱਲੀ ਪਹੁੰਚੀ ਤਾਂ ਸੱਜੇ ਪਾਸੇ ਕੱਚੇ ਰਸਤੇ ਤੋ ਇੱਕ ਵਿਅਕਤੀ ਪੈਦਲ ਆਉਦਾਂ ਦਿਖਾਈ ਦਿੱਤਾ। ਜੋ ਵਿਅਕਤੀ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਯੱਕਦਮ ਘਬਰਾ ਕੇ ਪਿੱਛੇ ਨੂੰ ਮੁੜ ਕੇ ਤੇਜ ਕਦਮੀ ਚੱਲ ਪਿਆ ਜਿਸ ਨੇ ਆਪਣੇ ਹੱਥ ਵਿੱਚ ਫੜੀ ਵਸਤੂ ਘਾਹ ਫੂਸ ਵਿੱਚ ਸੁੱਟ ਦਿੱਤੀ। ਜਿਸ ਨੂੰ ਕਾਠਗੜ੍ਹ ਪੁਲਿਸ ਨੇ ਸ਼ੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਅਤੇ ਪਤਾ ਪੁੱਛਿਆ ਤਾ ਉਕਤ ਦੋਸ਼ੀ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰੈਲ ਮਾਜਰਾ ਥਾਣਾ ਕਾਠਗੜ੍ਹ ਜਿਲ੍ਹਾ ਸ.ਭ.ਸ ਨਗਰ ਦੱਸਿਆ। ਜਦੋਂ ਏਐਸਆਈ ਸੁਖਵਿੰਦਰ ਸਿੰਘ ਉਕਤ ਵਲੋਂ ਸੁੱਟੀ ਲਿਫਾਫੀ ਪਾਰਦਰਸ਼ੀ ਦੀ ਤਲਾਸ਼ੀ ਅਮਲ ਜ਼ਾਬਤਾ ਵਿੱਚ ਲਿਆਂਦੀ ਤਾਂ ਪੁਲਿਸ ਨੇ ਉਸ ਵਿੱਚੋ 21 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

