(ਸਮਾਜ ਵੀਕਲੀ)
ਕਦੇ ਕਦੇ
ਮੇਰਾ ਦਿਲ ਕਰਦਾ ਹੈ
ਤੇਰੇ ਲਈ
ਕੁੱਝ ਲਿਖਣ ਨੂੰ।
ਪਰ ਜਦ ਤੇਰੇ ਲਈ
ਕੁੱਝ ਲਿਖਣ ਲੱਗਦਾ ਹਾਂ
ਤੇਰੇ ਕਹੇ ਬੋਲ
” ਤੇਰੀਆਂ ਕਵਿਤਾਵਾਂ
ਮੈਨੂੰ ਖਰੀਦ ਨਹੀਂ ਸਕਦੀਆਂ।”
ਮੇਰੀ ਕਲਮ ਦਾ ਰਾਹ
ਰੋਕ ਲੈਂਦੇ ਹਨ
ਤੇ ਮੈਂ ਬੇਵੱਸ ਹੋ ਜਾਂਦਾ ਹਾਂ
ਤੇਰੇ ਲਈ
ਕੁੱਝ ਨਾ ਲਿਖਣ ਲਈ।
ਮਹਿੰਦਰ ਸਿੰਘ ਮਾਨ
ਮੁੱਖ ਅਧਿਆਪਕ
ਨਵਾਂ ਸ਼ਹਿਰ