ਕੁੱਝ ਜਾਤੀਵਾਦੀ ਕੀੜ੍ਹੇ ਇਸ ਦੇਸ਼ ਦੀ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰਾ ਵਿਵਸਥਾ ਖਤਮ ਕਰਨ ਦੀ ਮਾਨਸਿਕਤਾ ਬਣਾਈ ਰੱਖੇ ਹੋਏ ਹਨ

ਵਿਵੇਕ ਬਿੰਦਰਾ

ਭਾਰਤ ਧਰਮ ਨਿਰਪੱਖ ਦੇਸ਼ ਹੈ

           ਇਜ: ਵਿਸ਼ਾਲ ਖੈਹਿਰਾ

(ਸਮਾਜ ਵੀਕਲੀ)- ਭਾਰਤ ਧਰਮ ਨਿਰਪੱਖ ਦੇਸ਼ ਹੈ। ਇੱਥੇ ਹਰ ਵਿਆਕਤੀ ਨੂੰ ਆਪਣੇ ਧਰਮ ਪ੍ਰਚਾਰ ਅਤੇ ਕਿਸੇ ਵੀ ਧਰਮ ਨੂੰ ਅਪਣਾਉਣ ਦੀ ਸੰਵਿਧਾਨਕ ਅਜਾਦੀ ਹੈ, ਕਿਉਂਕਿ ਭਾਰਤੀ ਸੰਵਿਧਾਨ ਸਮਾਜ ਵਿੱਚ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰਾ ਸਥਾਪਿਤ ਕਰਨ ਦੀ ਵਿਵਸਥਾ ਪ੍ਰਦਾਨ ਕਰਦਾ ਹੈ ਪਰ ਆਜ਼ਾਦੀ ਦੇ ਇੰਨੇ ਅਰਸੇ ਬਾਅਦ ਵੀ ਕੁੱਝ ਜਾਤੀਵਾਦੀ ਕੀੜ੍ਹੇ ਇਸ ਦੇਸ਼ ਦੀ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰਾ ਵਿਵਸਥਾ ਖਤਮ ਕਰਨ ਦੀ ਮਾਨਸਿਕਤਾ ਬਣਾਈ ਰੱਖੇ ਹੋਏ ਹਨ ਉਹਨਾਂ ਵਿੱਚੋ ਇੱਕ ਹੈ ਵਿਵੇਕ ਬਿੰਦਰਾ।

ਵਿਵੇਕ ਬਿੰਦਰਾ (ਮੋਟਿਵੇਟਰ ਸਪੀਕਰ, CEO and Founder of Bada Business Pvt Ltd.) ਵੱਲੋਂ ਅੱਜ 21ਵੀਂ ਸਦੀ ਮਤਲਬ ਵਿਗਿਆਨਕ ਯੁੱਗ ਵਿੱਚ ਵੀ 4ਵਰਣ ਵਿਵਸਥਾ ਨੂੰ ਉਸੇ ਤਰ੍ਹਾਂ ਪ੍ਰੀਭਾਸ਼ਿਤ ਕੀਤਾ ਗਿਆ ਹੈ ਜਿਵੇਂ ਕੁੱਝ ਗ੍ਰੰਥਾਂ ਵਿੱਚ ਵੀ ਲਿਖਿਆ ਗਿਆ ਹੈ ਅਤੇ ਜੋ ਸੰਵਿਧਾਨ ਤੋ ਪਹਿਲਾਂ ਇਹ ਵਿਵਸਥਾ ਲਾਗੂ ਵੀ ਸੀ,ਕੋਈ ਸ਼ੱਕ ਨਹੀਂ ਕਿਤੇ ਨਾ ਕਿਤੇ ਮਨੂੰ ਵਾਦੀ ਦਿਮਾਗਾਂ ਵਿੱਚ ਅੱਜ ਵੀ ਇਹ ਕੀੜਾ ਜਰੂਰ ਹੈ। ਦੁੱਖ ਦੀ ਗੱਲ ਇਹ ਹੈ ਕਿ ਸਾਰਾ ਦਿਨ ਚੀਕ ਚਿਹੜਾ ਪਾਉਣ ਵਾਲੇ ਕਿਸੇ ਵੀ ਧਾਰਮਿਕ ਸੰਗਠਨ/ਸੰਸਥਾਵਾਂ ਜਾਂ ਚੈਨਲ ਵੱਲੋਂ ਇਸ ਗੱਲ ਦਾ ਜਰਾ ਵੀ ਦਿਖਾਵੇ ਦਾ ਵੀ ਵਿਰੋਧ ਵੀ ਨਹੀਂ ਕੀਤਾ ਗਿਆ । ਇਸਦਾ ਕਾਰਨ ਬਿਲਕੁੱਲ ਸਪੱਸ਼ਟ ਹੈ ਕਿ ਹਰ ਨਾਗਰਿਕ ਨੂੰ ਆਪਣੀ ਸੁਤੰਤਰਤਾ ਦੀ ਲੜਾਈ ਆਪ ਹੀ ਲੜਨੀ ਪਵੇਗੀ ਕੋਈ ਦੂਜਾ ਤੁਹਾਡੀ ਖਾਤਰ ਲੜਨ ਨਹੀਂ ਆਵੇਗਾ।

ਮੈਂ ਵਰਣ ਵਿਵਸਥਾ ਵਿੱਚ ਯਕੀਨ ਹੀ ਨਹੀਂ ਰੱਖਦਾ, ਬਲਕਿ ਇਸਦਾ ਪੁਰਜੋਰ ਵਿਰੋਧ ਵੀ ਕਰਦਾ ਹਾਂ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸੰਵਿਧਾਨ ਭਾਰਤ ਦੇ ਹਰ ਨਾਗਰਿਕ ਨੂੰ ਆਪਣੀ ਯੋਗਤਾ ਤੇ ਕਰਮ ਅਧਾਰਿਤ ਖਰਾ ਉਤਰਨ ਦਾ ਮੌਕਾ ਦਿੰਦਾ ਹੈ ਨਾ ਕੀ ਜਾਤ ਪਾਤ ਅਧਾਰਿਤ। ਤਰਕਵਾਦੀ ਅਤੇ ਕ੍ਰਾਂਤੀਕਾਰੀ ਗੁਰੂ ਮਹਾਰਾਜ ਵੀ ਇਸ ਵਿਵਸਥਾ ਦੇ ਖਿਲਾਫ ਡੱਟ ਕੇ ਖਲੋਤੇ ਸਨ।

ਮੈ ਹਮੇਸ਼ਾ ਕਰਮ ਨੂੰ ਅਹਿਮੀਅਤ ਦਿੱਤੀ ਹੈ। ਪਰ ਵਿਵੇਕ ਚੰਦਰਾ ਵੱਲੋਂ ਸ਼ਰੇਆਮ ਵੀਡਿਉ ਵਿੱਚ ਕਿਹਾ ਗਿਆ ਹੈ ਕਿ ” ਬ੍ਰਾਹਮਣ Intellectual Class of Society , ਕਸ਼ੱਤਰੀ Adminstrative Class of Society, ਵੈਸ਼ Mercantile Class of Society ਅਤੇ ਸ਼ੂਦਰ ਜੋ ਕਦੇ ਵੀ ਨੰਬਰ ਵਨ ਨਹੀਂ ਹੋ ਸਕਦੇ। ਇਹ ਨੀਤੀਆ ਵੀ ਨਹੀਂ ਬਣਾ ਸਕਦੇ। ਜੇਕਰ ਸ਼ੂਦਰ ਨੂੰ ਨੰਬਰ ਵਨ ਬਣਾ ਵੀ ਦਿੱਤਾ ਗਿਆ ਜਾਂ ਨੀਤੀ ਬਣਾਉਣ ਵਿੱਚ ਲੈ ਵੀ ਲਿਆ ਤਾਂ ਇਹ ਦਿੱਕਤ ਹੀ ਕਰੇਗਾ, ਕਿਉਂਕਿ ਇਹ ਸ਼ੂਦਰ ਕਦੀ ਵੀ ਲੀਡਰ ਨਹੀਂ ਹੋ ਸਕਦੇ,ਕਿਉਕਿ ਉਹ ਡਸਿਜਨ ਮੇਕਰ ਨਹੀਂ , ਇਹ ਸਿਰਫ ਬਣਾਏ ਗਏ ਡਸੀਜਨ ਨੂੰ ਐਗਜੀਕਿਊਟ ਅੱਛੇ ਤਰੀਕੇ ਨਾਲ ਕਰ ਸਕਦੇ ਹਨ, ਜੇਕਰ ਇਹਨਾ ਨੂੰ ਡਸਿਜਨ ਬਣਾਉਣ ਵਿੱਚ ਵੀ ਲਿਆ ਤਾਂ ਪੂਰੇ ਦੇਸ਼ ਦਾ ਬੂਰਾ ਹਾਲ ਹੋ ਜਾਵੇਗਾ”।

ਉਪਰੋਕਤ ਸ਼ਬਦਾਂ ਦੁਆਰਾ ਅਜਿਹੇ ਜਾਤੀਵਾਦੀ ਕੀੜੇ ਡੀ-ਮੋਟਿਵੇਟਰ ਆਪਣੇ ਆਪ ਨੂੰ ਸਮਾਜ ਦੇ ਮੋਟਿਵੇਟਰ ਸਪੀਕਰ ਸਮਝਦੇ ਹਨ। ਸੋਚਣ ਵਾਲੀ ਗੱਲ ਹੈ ਅੱਜ ਇਸ ਨੇ ਹੀ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਡੀ-ਮੋਟੀਵੇਟ ਕੀਤਾ, ਜਿਸ ਤੋਂ ਸਾਬਿਤ ਹੁੰਦਾ ਹੈ ਇਹ ਲੋਕ ਗੱਲਾਂ ਦਾ ਸਿਰਫ ਦਿਖਾਵਾ ਅਤੇ ਵਪਾਰ ਕਰਦੇ ਹਨ ਅਤੇ ਜਾਤਪਾਤ- ਨੀਚ ਊਚ ਇਹਨੇ ਦੇ ਜਿਹਨ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ, ਜੋ ਸਮਾਂ ਆਉਣ ਤੇ ਇਹ ਲੋਕ ਆਪਣੇ ਅਨੁਸਾਰ ਵਰਤਦੇ ਰਹਿੰਦੇ ਹਨ।

ਇਸ ਲਈ ਸਮਾਜ ਨੂੰ ਦੁਸ਼ਮਣ ਅਤੇ ਵਿਰੋਧੀ ਦੀ ਪਹਿਚਾਣ ਹੋਣੀ ਬਹੁਤ ਜਰੂਰੀ ਹੈ। ਸਾਡੇ ਆਪਣੇ ਵਿਚਾਰਕ ਵਿਰੋਧੀ ਤਾਂ ਹੋ ਸਕਦੇ ਹਨ ਪਰ ਸਾਡਾ ਦੁਸ਼ਮਣ ਇੱਕ ਹੀ ਹੈ।ਇਸ ਲਈ ਅਸੀਂ ਦੁਸ਼ਮਣ ਅਤੇ ਵਿਰੋਧੀ ਵਿੱਚ ਫਰਕ ਨਹੀਂ ਸਮਝ ਰਹੇ। ਜਾਤ-ਪਾਤ ਦੇ ਪਾਲਕ ਅਤੇ ਜਨਮ ਦਾਤਾ ਸਾਡੇ ਦੁਸ਼ਮਣ ਹਨ। ਇਸ ਲਈ ਸਮਾਜ ਨੂੰ ਵਿਰੋਧੀ ਅਤੇ ਦੁਸ਼ਮਣ ਬਾਰੇ ਗਿਆਨ ਹੋਣੀ ਲਾਜ਼ਮੀ ਹੈ ਤਾਂ ਕਿ ਦੇਸ਼ ਵਿੱਚ ਗਲਤ ਅਨਸਰ ਲੋਕਾਂ ਨੂੰ ਗੁੰਮਰਾਹ ਨਾ ਕਰਨ।

ਜਿਸ ਜਾਤ ਚੋ ਅਜਿਹੇ ਮਾੜੀ ਸੋਚ ਵਾਲੇ ਨੇ ਜਨਮ ਲਿਆ ਹੈ ਉਸ ਜਾਤ ਚੋਂ ਵੀ ਕਈ ਬੁੱਧੀਮਾਨ ਪੈਦਾ ਹੋਏ ਹੋਣਗੇ, ਮਤਲਬ ਜਨਮ ਨਾਲੋਂ ਕਰਮ ਜਿਆਦਾ ਮਹੱਤਤਾ ਰੱਖਦੇ ਹਨ। ਕਰਮ ਪ੍ਰਧਾਨ ਹੈ ਨਾ ਕਿ ਜਨਮ।

ਵਿਵੇਕ ਵੱਲੋ ਕਿਹਾ ਗਿਆ ਹੈ ਕਿ ਇਹ ਡਸਿਜਨ ਮੇਕਰ ਨਹੀਂ ਹਨ ਸਿਰਫ ਅਗਜੀਕਿਊਟ ਕਰ ਸਕਦੇ ਹਨ ਮਤਲਬ ਜੇਕਰ ਇਹ ਨੀਤੀਆ ਬਣਾਉਣਗੇ ਤਾਂ ਦੇਸ਼ ਦਾ ਨੁਕਸਾਨ ਹੋਵੇਗਾ। ਹੁਣ ਤੱਕ ਜਿੰਨੀਆ ਵੀ ਨਾਕਾਮ ਸਰਕਾਰਾਂ ਬਣੀਆਂ ਕੀ ਉਹ ਸਰਕਾਰਾਂ ਜਾ ਸੱਤਾ ਸ਼ੂਦਰਾਂ ਦੇ ਹੱਥ ਵਿੱਚ ਸੀ ? ਜੇਕਰ ਨਹੀਂ ਤਾਂ ਜਵਾਬ ਇਹ ਹੈ ਅੱਜ ਤੱਕ ਦੀ ਸੱਤਾ ਪਹਿਲੇ ਵਰਣ (ਡਸਿਜਨ ਮੇਕਰ) ਦੇ ਹੱਥਾਂ ਵਿੱਚ ਸੀ ਹੁਣ ਸਿੱਟਾ ਇਹ ਨਿਕਲਦਾ ਹੈ ਪਹਿਲਾ ਵਰਣ ਨੀਤੀ ਬਣਾਉਣ ਦੇ ਕਾਬਿਲ ਨਹੀਂ? ਹੁਣ ਬਾਕੀਆਂ ਨੂੰ ਮੌਕਾ ਦੇਣਾ ਚਾਹੀਦਾ ਹੈ? ਜਿਸ ਨੂੰ ਇੰਨੀ ਕੁ ਗੱਲ ਨਹੀਂ ਸਮਝ ਲੱਗੀ ਕਿ ਉਹ ਇਨਸਾਨ ਇੱਕ ਮੋਟੀਵੇਟਰ ਕਿਵੇਂ ਹੋ ਸਕਦਾ ? ਨਹੀਂ, ਮੇਰੇ ਖਿਆਲ ਨਾਲ ਇਹ ਲੋਕ ਸਮਾਜ ਵਿੱਚ ਰਹਿਣ ਦੇ ਲਾਇਕ ਹੀ ਨਹੀਂ ਜੋਂ ਅੱਜ ਵੀ ਵਰਣ ਵਿਵਸਥਾ ਵਿੱਚ ਵਿਸ਼ਵਾਸ਼ ਰੱਖਦੇ ਹਨ। ਹਰ ਵਿਆਕਤੀ ਅਤੇ ਸਮਾਜ ਬਰਾਬਰ ਹੈ ਅਤੇ ਜੋ ਇਹ ਵਿਸ਼ਵਾਸ਼ ਨਹੀਂ ਕਰਦੇ ਉਹ ਸਮਾਜ ਵਿੱਚ ਰਹਿਣ ਦੇ ਲਾਇਕ ਵੀ ਨਹੀਂ ।

ਅੱਜ ਦੀ ਸਿੱਖਿਅਤ ਪੀੜ੍ਹੀ ਨੂੰ ਅਜਿਹੇ ਡੀ-ਮੋਟਿਵੇਟਰਾਂ ਨੂੰ ਸੁਣ ਕੇ ਪਰਚਾਰ ਕਰਨ ਤੋ ਗੁਰੇਜ ਕਰਨਾ ਚਾਹੀਦਾ ਹੈ ਅਤੇ ਅੱਛੇ ਤਰਕਵਾਦੀ- ਵਿਗਿਆਨਕ ਵਿਚਾਰ ਅਪਨਾਉਣੇ ਚਾਹੀਦੇ ਹਨ ਜਿਸ ਨਾਲ ਸਮਾਨਤਾ, ਸੁਤੰਤਰਤਾ ਭਾਈ ਚਾਰੇ ਦੀ ਸਥਾਪਨਾ ਕੀਤੀ ਜਾ ਸਕੇ।
ਇੰਜ:- ਵਿਸ਼ਾਲ ਖੈਰਾ ਵਾਸਤਵਿਕ ਕਲਮ ਤੋਂ।

Previous articlePhysically, mentally tortured in prison: Former Pak FM tells court
Next articleTraffic accidents kill 2,250 people in Myanmar in 11 months