ਇਕਾਂਤ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਇਕੱਲਤਾ ਨਾਲੋਂ ਇਕਾਂਤ ਚੰਗੀ ,
ਜਦੋਂ ਰੱਬ ਨਾਲ ਬਿਰਤੀ ਲਾਈ ਦੀ ।
ਇਕੱਲਤਾ ਮਨ ਵਿਚ ਸਾੜਾ ਭਰਦੀ ,
ਮਨ ਦੀ ਖੋਜ ਇਕਾਂਤ ਵਿੱਚ ਪਾਈ ਦੀ ।
ਰਿਣਆਤਮਕ ਸੋਚ ਕਰੇ ਵਿਕਾਸ ,
ਨਕਾਰਾਤਮਕ ਢਹਿੰਦੀਆਂ ਕਲਾਂ ‘ਚ ਲਿਜਾਵੇ।
ਚੰਗੇਰੀ ਸੋਚ ਨਾਲ ਜੋ ਚਿਤਵੀਏ ,
ਓਹੀਓ ਕਰਮਾਂ ਵਿੱਚ ਮਿਲ ਜਾਵੇ ।
ਜੱਦੋ ਜਹਿਦ ਕਰਨੀ ਪੈਂਦੀ ਵਿੱਚ ਜ਼ਿੰਦਗੀ ,
ਪਿਆਰ ਪਰਮਾਤਮਾ ਮਿਲਣ ਦੀ ਪੌੜੀ ਬਣ ਜਾਵੇ ।
ਢੇਰੀ ਢਾਹ ਕੇ ਬੈਠ ਗਏ ਜਦੋਂ ,
ਪੱਲੇ ਜੋ ਹੋਵੇ ਉਹ ਵੀ ਜੰਗਾਲਿਆ ਜਾਵੇ।
ਰੂਹ ਨੂੰ ਮਿਲਦਾ ਸਕੂਨ ਇਕਾਂਤ ਵਿੱਚ,
ਮਨ ਸ਼ਾਂਤੀ ਨਾਲ ਨਸ਼ਿਆ ਜਾਵੇ ।
ਬਾਬੇ ਨਾਨਕ ਦੀ ਨਾਮ ਖੁਮਾਰੀ ਨੇ ,
ਸੱਜਣ ਠੱਗ ਵਰਗੇ ਬੰਦੇ ਸੁਧਾਰੇ ।
ਇਕਾਂਤ ਚ ਹੀ ਲੱਭਦੇ ਖ਼ੁਸ਼ੀਆਂ ਦੇ ਸਮੁੰਦਰ ,
ਨਾਲੇ ਅੰਬਰਾਂ ਦੀਆਂ ਉਡਾਰੀਆਂ ਲਾਵੇ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
9878469639

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਨ ਸਭਾ ਚੋਣਾਂ 2022 ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 83 ਅਧਿਕਾਰੀਆਂ, ਕਰਮਚਾਰੀ ਸਨਮਾਨਿਤ
Next articleਚੰਡੀਗੜ੍ਹ ਤੁਰੰਤ ਪੰਜਾਬ ਨੂੰ ਸੌਂਪਣ ਲਈ ਵਿਧਾਨ ਸਭਾ ਵੱਲੋਂ ਮਤਾ ਪਾਸ