ਨਵੀਂ ਦਿੱਲੀ (ਸਮਾਜ ਵੀਕਲੀ): ਪਠਾਨਕੋਟ ਨੇੜਲੇ ਮਾਮੂਨ ਫੌਜੀ ਸਟੇਸ਼ਨ ਵਿੱਚ ਅੱਜ ਸਿਖਲਾਈ ਦੌਰਾਨ ਫੌਜੀ ਜਵਾਨ ਦੀ ਮੌਤ ਹੋ ਗਈ ਜਦੋਂਕਿ ਕੁਝ ਹੋਰ ਜ਼ਖ਼ਮੀ ਹੋ ਗਏ। ਮੌਤ ਦਾ ਕਾਰਨ ਮੁਸ਼ਕਲ ਮੌਸਮੀ ਹਾਲਾਤ ਨੂੰ ਮੰਨਿਆ ਜਾ ਰਿਹਾ ਹੈ। ਫੌਜ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਬੰਧਤ ਜਵਾਨਾਂ ਨੂੰ ਪਠਾਨਕੋਟ ਦੇ ਫੌਜੀ ਹਸਪਤਾਲ ’ਚ ਦਾਖ਼ਲ ਕਰਵਾਉਣ ਮਗਰੋਂ ਲੋੜੀਂਦੀ ਮੈਡੀਕਲ ਸੰਭਾਲ ਮੁਹੱਈਆ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸਿਖਲਾਈ ਮੌਕੇ ਕਾਫ਼ੀ ਗਰਮੀ ਸੀ ਤੇ ਹਵਾ ਵਿੱਚ ਨਮੀ ਦੀ ਮਾਤਰਾ ਵੀ ਵੱਧ ਸੀ। ਉਨ੍ਹਾਂ ਕਿਹਾ ਕਿ ਸਿਖਲਾਈ ਸਰਗਰਮੀਆਂ ਭਾਰਤੀ ਥਲ ਸੈਨਾ ਦੀ 9ਵੀਂ ਕੋਰ ਦੀ ਨਿਗਰਾਨੀ ਹੇਠ ਚੱਲ ਰਹੀਆਂ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly