ਸੋਹੀ ਬ੍ਰਦਰਜ਼ ਨੇ ਕੈਲਗਿਰੀ ਕਨੇਡਾ ‘ਚ ਰੱਖੀ ਮੰਗਲ ਹਠੂਰ ਦੀ ਸ਼ਾਨਦਾਰ ਮਹਿਫ਼ਲ

ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਕਨੇਡਾ ਕੈਲਗਿਰੀ ਵਿੱਚ ਸੋਹੀ ਬ੍ਰਦਰਜ਼ ਵਲੋਂ ਰੱਖੀ ਗਈ ਪ੍ਰਸਿੱਧ ਗੀਤਕਾਰ ਸ਼ਾਇਰ ਤੇ ਨਾਵਲਕਾਰ ਮੰਗਲ ਹਠੂਰ ਦੀ ਮਹਿਫ਼ਲ ਬਹੁਤ ਸ਼ਾਨਦਾਰ ਰਹੀ। ਸ਼ਾਇਰੋ ਸ਼ਾਇਰੀ ਦੀ ਰਾਤ ਦੇਰ ਤੱਕ ਚੱਲੀ ਮਹਿਫ਼ਲ ਵਿੱਚ “ਟਿਕਾਣਾ ਕੋਈ ਨਾ”ਕਿਤਾਬ ਵੀ ਰੂਬਰੂ ਕੀਤੀ ਗਈ ਅਤੇ ਵੱਖ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਕੈਲਗਿਰੀ ਵਾਸੀਆਂ ਵਲੋਂ ਹਰ ਵਾਰ ਦੀ ਤਰ੍ਹਾਂ ਰੱਜਵਾਂ ਪਿਆਰ ਇਸ ਮਾਣਮੱਤੀ ਕਲਮ ਨੂੰ ਮਿਲਿਆ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਬਾਈ ਰਾਮਪਾਲ ਸੋਹੀ, ਵੀਰਪਾਲ ਸੋਹੀ, ਰਿਸ਼ੀ ਨਾਹਰ (ਰੈਡ ਐੱਫ ਐੱਮ ) , ਪਰਮਵੀਰ ਬਾਠ (ਪ੍ਰਾਇਮ ਏਸ਼ੀਆ) ਅਮਨਜੋਤ ਸਿੰਘ ਪੰਨੂ, ਗੁਰਪਰੀਤ ਸੰਧਾ, ਅਮਨਪਰੀਤ ਗਿੱਲ, ਗੁਰਤੇਜ ਬੱਧਨੀ, ਸੁਖਬੀਰ ਸੰਧੂ, ਰਘਵੀਰ ਢੁੱਡੀਕੇ ਅਤੇ   ਕੈਲਗਿਰੀ ਦੀਆਂ ਬਹੁਤ ਸਾਰੀਆਂ ਨਾਮਵਰ ਹਸਤੀਆਂ ਨੇ ਹਿੱਸਾ ਲਿਆ। ਅੰਤ ਵਿੱਚ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਵਲੋਂ ਰਾਮਪਾਲ ਸੋਹੀ , ਵੀਰਪਾਲ ਸੋਹੀ ਅਤੇ ਪ੍ਰੋਗਰਾਮ ਵਿੱਚ ਆਏ ਸਾਰੇ ਸੱਜਣਾਂ ਦਾ ਐਨਾ ਮਾਣ ਸਤਿਕਾਰ  ਦੇਣ ਲਈ ਬਹੁਤ ਬਹੁਤ ਧੰਨਵਾਦ ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਧੁਨਿਕਤਾ ਦੀਆਂ ਸਹੂਲਤਾਂ ਸਾਨੂੰ ਚਿੱਠੀਆਂ ਤੋਂ ਵੀਡਿਓ ਕਾਲ ਤੱਕ ਲਿਆਈਆਂ
Next articleਨਿਆਗਰਾ ਫਾਲ ਓਨਟਾਰੀਓ ਦੇ ਆਈ ਮੇਲੇ ਵਿੱਚ ਕਲਾਕਾਰਾਂ ਲਾਈਆਂ ਰੌਣਕਾਂ ਹੀਰਾ ਧਾਰੀਵਾਲ ਨੇ ‘ਲਵ ਯੂ ਕਨੇਡਾ’ ਗੀਤ ਗਾਕੇ ਬੰਨ੍ਹਿਆ ਸਮਾਂ