ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) – ਪਿੰਡ ਭੁੰਗਰਨੀ ਦੇ ਉਘੇ ਸਮਾਜ ਸੇਵਕ, ਸਾਬਕਾ ਪੰਚ, ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਦੇ ਜਨਰਲ ਸਕੱਤਰ ਪੱਤਰਕਾਰ ਜਗਤਾਰ ਸਿੰਘ ਭੁੰਗਰਨੀ ਦੇ ਛੋਟੇ ਭਰਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਇਸ ਮੌਕੇ ਦੁੱਖ ਦੀ ਘੜੀ ਵਿੱਚ ਇਲਾਕੇ ਭਰ ਤੋਂ ਵੱਖ ਵੱਖ ਰਾਜਨੀਤਿਕ ਪਾਰਟੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਸਥਾਵਾਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਪੱਤਰਕਾਰ ਭਾਈਚਾਰਾ ਅਤੇ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਦੁੱਖ ਦੀ ਘੜੀ ਵਿੱਚ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਆਪਣੇ ਸਾਥੀਆਂ ਸਮੇਤ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੰਗਰਨੀ ਨਾਲ਼ ਦੁੱਖ ਸਾਂਝਾ ਕੀਤਾ। ਇਸ ਮੌਕੇ ਦੁੱਖ ਦੀ ਘੜੀ ਵਿੱਚ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ, ਪ੍ਰਿੰਸੀਪਲ ਰਛਪਾਲ ਸਿੰਘ ਜਲਵੇਹੜਾ, ਜਥੇਦਾਰ ਸੁਰਜੀਤ ਸਿੰਘ ਮਸੂਤਾ, ਬਲਵੀਰ ਸਿੰਘ ਸੈਣੀ ਸੂਬਾ ਪ੍ਰਧਾਨ “ਦਿ ਵਰਕਿੰਗ ਰਿਪੋਟਰਜ ਐਸੋਸੀਏਸਨ ਰਜਿ. ਪੰਜਾਬ ਇੰਡੀਆ,ਜਿਲ੍ਹਾ ਸਕੱਤਰ ਪੱਤਰਕਾਰ ਅਸ਼ਵਨੀ ਸ਼ਰਮਾ “ਦਿ ਵਰਕਿੰਗ ਰਿਪੋਟਰਜ ਐਸੋਸੀਏਸਨ ਰਜਿ. ਪੰਜਾਬ ਇੰਡੀਆ, ਬਲਵੀਰ ਸਿੰਘ ਫੁਗਲਾਣਾ, ਦੀਦਾਰ ਸਿੰਘ, ਅਕਾਲੀ ਆਗੂ ਅਵਤਾਰ ਸਿੰਘ ਭੁੰਗਰਨੀ, ਸੁਰਿੰਦਰ ਸਿੰਘ ਛਿੰਦੂ, ਧਨਵੰਤ ਸਿੰਘ, ਬਚਿੰਤ ਸਿੰਘ, ਪੱਤਰਕਾਰ ਬਹਾਦਰ ਖਾਨ ਕੋਟ ਫਤੂਹੀ, ਮਨਜੀਤ ਸਿੰਘ ਸੋਨੂੰ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



