6 ਦਸੰਬਰ ਨੂੰ ਹੋਵੇਗਾ ਬਾਬਾ ਸਾਹਿਬ ਡਾ. ਅੰਬੇਡਕਰ ਸ਼ਰਧਾਂਜਲੀ ਸਮਾਗਮ
ਜਲੰਧਰ (ਸਮਾਜ ਵੀਕਲੀ): ਅੰਬੇਡਕਰ ਭਵਨ ਟਰੱਸਟ ਦੇ ਟਰੱਸਟੀਆਂ ਦੀ ਬੋਰਡ ਮੀਟਿੰਗ ਟਰੱਸਟ ਦੇ ਕਾਰਜਕਾਰੀ ਚੇਅਰਮੈਨ ਡਾ. ਰਾਮ ਲਾਲ ਜੱਸੀ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਵਿਖੇ 27 ਨਵੰਬਰ ਨੂੰ ਹੋਈ. ਜਿਸ ਵਿਚ ਟਰੱਸਟ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ. ਸ਼੍ਰੀ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ) ਨੂੰ ਟਰੱਸਟ ਦਾ ਨਵਾਂ ਚੇਅਰਮੈਨ ਸਰਬ ਸੰਮਤੀ ਨਾਲ ਚੁਣਿਆ ਗਿਆ. ਵਾਈਸ ਚੇਅਰਮੈਨ: ਡਾ. ਰਾਹੁਲ, ਜਨਰਲ ਸਕੱਤਰ: ਡਾ. ਜੀ ਸੀ ਕੌਲ, ਵਿੱਤ ਸਕੱਤਰ: ਬਲਦੇਵ ਰਾਜ ਭਾਰਦਵਾਜ, ਜੁਆਇੰਟ ਸਕੱਤਰ: ਹਰਮੇਸ਼ ਲਾਲ ਜੱਸਲ ਅਤੇ ਆਡੀਟਰ: ਡਾ. ਟੀ ਐੱਲ ਸਾਗਰ ਵੀ ਸਰਬ ਸੰਮਤੀ ਨਾਲ ਚੁਣੇ ਗਏ. ਮੀਟਿੰਗ ਵਿਚ ਬਾਬਾ ਸਾਹਿਬ ਡਾ. ਅੰਬੇਡਕਰ ਦਾ 66 ਵਾਂ ਸ਼ਰਧਾਂਜਲੀ ਸਮਾਗਮ 6 ਦਸੰਬਰ ਨੂੰ ਅੰਬੇਡਕਰ ਭਵਨ ਵਿਖੇ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ. ਸਰਬ ਸ਼੍ਰੀ ਫਾਊਂਡਰ ਟਰੱਸਟੀ ਐੱਲ ਆਰ ਬਾਲੀ, ਡਾ. ਰਾਮ ਲਾਲ ਜੱਸੀ, ਡਾ. ਜੀ ਸੀ ਕੌਲ, ਡਾ. ਸੁਰਿੰਦਰ ਅਜਨਾਤ, ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ) , ਬਲਦੇਵ ਰਾਜ ਭਾਰਦਵਾਜ, ਡਾ . ਟੀ ਐੱਲ ਸਾਗਰ, ਡਾ. ਰਾਹੁਲ, ਚਰਨ ਦਾਸ ਸੰਧੂ ਅਤੇ ਹਰਮੇਸ਼ ਲਾਲ ਜੱਸਲ ਮੀਟਿੰਗ ਵਿਚ ਹਾਜਰ ਸਨ. ਸ਼੍ਰੀ ਕੇ ਸੀ ਸੁਲੇਖ, ਆਰ ਪੀ ਐੱਸ ਪਵਾਰ ਆਈਏਐੱਸ (ਰਿਟਾਇਰਡ), ਚੌਧਰੀ ਨਸੀਬ ਚੰਦ ਅਤੇ ਡਾ. ਰਾਹੁਲ ਬਾਲੀ ਅਟੱਲ ਕਾਰਨਾਂ ਕਰਕੇ ਮੀਟਿੰਗ ਵਿਚ ਭਾਗ ਨਹੀਂ ਲੈ ਸਕੇ. ਇਥੇ ਇਹ ਵਰਨਣ ਯੋਗ ਹੈ ਕਿ ਅੰਬੇਡਕਰ ਭਵਨ ਜਲੰਧਰ ਬਹੁਪੱਖੀ ਸਮਾਜਿਕ ਗਤੀਵਿਧੀਆਂ ਦਾ ਕੇਂਦਰ ਹੈ ਅਤੇ 70 ਸਾਲ ਪਹਿਲਾਂ 27 ਅਕਤੂਬਰ, 1951 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਇਸੇ (ਅੰਬੇਡਕਰ ਭਵਨ) ਸਥਾਨ ਤੇ ਪਧਾਰੇ ਸਨ ਅਤੇ ਲੱਖਾਂ ਲੋਕਾਂ ਨੂੰ ਸੰਬੋਧਿਤ ਕੀਤਾ ਸੀ. ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀ. ਸੀ. ਕੌਲ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ.
ਡਾ. ਜੀ ਸੀ ਕੌਲ
ਜਨਰਲ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.)
ਮੋਬਾਈਲ: 94632 23223