(ਸਮਾਜ ਵੀਕਲੀ) ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ ਰਜਿਸਟਰਡ ਸੁਸਾਇਟੀ ਰਹਿਮਾਨਪੁਰ ਜਲੰਧਰ ਵਲੋਂ ਬਾਬਾ ਸਾਹਿਬ ਡਾਕਟਰ ਬੀ.ਆਰ.ਅੰਬੇਡਕਰ ਜੀ ਦਾ 135ਵਾਂ ਜਨਮ ਦਿਨ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ। ਇਸ ਮੌਕੇ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਸ੍ਰੀ ਪਰਸਰਾਮ ਸਾਂਪਲਾ ਪ੍ਰਧਾਨ, ਮੁਲਖ ਰਾਜ ਜਨਰਲ ਸਕੱਤਰ ਅਤੇ ਸਮੂਹ ਮੈਂਬਰਾਂ ਵਲੋਂ ਬਾਬਾ ਸਾਹਿਬ ਜੀ ਦੀ ਤਸਵੀਰ ਤੇ ਫੁੁੱਲਾ ਦੇ ਹਾਰ ਪਾ ਕੇ ਖੁਸ਼ੀ ਅਤੇ ਸ਼ਰਧਾ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪਰਸ ਰਾਮ ਸਾਂਪਲਾ ਨੇ ਕਿਹਾ ਕਿ ਚਾਨਣ ਰਾਮ ਸਾਪਲਾ ਚੈਰੀਟੇਬਲ ਹਸਪਤਾਲ ਵਿੱਚ ਗਰੀਬ ਅਤੇ ਲੋੜਵੰਦ ਮਰੀਜ਼ਾਂ ਦਾ ਇਲਾਜ ਸਰਕਾਰੀ ਰੇਟਾਂ ਮੁਤਾਬਕ ਕੀਤਾ ਜਾਂਦਾ ਹੈ ਅਤੇ ਸ੍ਰੀ ਭਗਤ ਰਾਮ ਸਾਂਪਲਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਗਰੀਬ ਮਰੀਜ਼ਾਂ ਤੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਦੇ ਨਾਲ ਨਾਲ ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ ਸਦਾਕਿਸਾ ਬੁੱਧ ਭਵਨ ਵਲੋ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਜੀ ਅਤੇ ਤਥਾਗਤ ਬੁੱਧ ਦੇ ਮਿਸ਼ਨ ਦਾ ਪ੍ਰਚਾਰ ਵੀ ਕੀਤਾ ਜਾਂਦਾ ਹੈ। ਉਹਨਾਂ ਨੇ ਸ੍ਰੀ ਭਗਤ ਰਾਮ ਸਾਪਲਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਰਾਮ ਲਾਲ ,ਸੁਖ ਲਾਲ, ਜਸਵੰਤ ਰਾਏ ਸਾਂਪਲਾ, ਰਿਤਕਾ ਕੌਲ, ਪਰਦੀਪ ਕੁਮਾਰ , ਜਸਵਿੰਦਰ ਲਾਲ ਤੇ ਹੋਰ ਬਹੁਤ ਸਾਰੇ ਸ਼ਰਧਾਲੂ ਹਾਜ਼ਰ ਸਨ। ਇਸ ਮੌਕੇ ਤੇ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



