HOME ਜਨ ਜੀਵਨ ਦੀ ਸਥਾਪਤੀ ਲਈ ਸਮਾਜਿਕ ਤਾਲਮੇਲ ਜ਼ਰੂਰੀ-ਕਾਹਨੇ ਕੇ ਦੀਵਾਨ ਟੋਡਰ ਮੱਲ...

ਜਨ ਜੀਵਨ ਦੀ ਸਥਾਪਤੀ ਲਈ ਸਮਾਜਿਕ ਤਾਲਮੇਲ ਜ਼ਰੂਰੀ-ਕਾਹਨੇ ਕੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਨੁਮਾਇੰਦਿਆਂ ਵਲੋਂ ਵਿਚਾਰਾਂ ਦੀ ਸਾਂਝ

3
ਕੈਪਸਨ- ਗੱਲਬਾਤ ਕਰਨ ਸਮੇਂ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਨੁਮਾਇੰਦੇ।

ਬੰਗਾ,  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ) ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਨੁਮਾਇੰਦਿਆਂ ਵਲੋਂ ਸਮਾਜ ਨੂੰ ਸੇਧਕ ਪ੍ਰੇਰਨਾ ਹਿੱਤ ਵਿਚਾਰਾਂ ਦੀ ਸਾਂਝ ਪਾਈ ਗਈ। ਉਹਨਾਂ ਵਿਰਾਸਤ ਦੀ ਸੰਭਾਲ ਅਤੇ ਇਤਿਹਾਸ ਨਾਲ ਜੁੜਣ ਹਿੱਤ ਫਾਊਂਡੇਸ਼ਨ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇ ਕੇ ਨੇ ਕਿਹਾ ਕਿ ਜਨ ਜੀਵਨ ਦੀ ਸਾਰਥਿਕਤਾ ਲਈ ਸਮਾਜਿਕ ਸਾਂਝ ਦੀ ਹੋਂਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਵਿਅਕਤੀਗਤ ਚਮਕਾਰਿਆਂ ਤੋਂ ਉੱਪਰ ਉੱਠ ਕੇ ਸਾਂਝੇ ਕਾਰਜਾਂ ਲਈ ਬਣਦੇ ਫਰਜ਼ਾਂ ਨੂੰ ਨਿਭਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ। ਫਾਊਂਡੇਸ਼ਨ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਬਡਰੁੱਖਾਂ ਦਾ ਕਹਿਣ ਸੀ ਕਿ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਜਿੱਥੇ ਇਤਿਹਾਸ ਅਤੇ ਵਿਰਸਾ ਸੰਭਾਲਣ ਲਈ ਜਮੀਨੀ ਪੱਧਰ ‘ਤੇ ਸੇਵਾਵਾਂ ਨੂੰ ਸਮਰਪਿਤ ਹੈ ਉੱਥੇ ਲੋੜਵੰਦ ਵਰਗ ਦੇ ਸਹਿਯੋਗ ਲਈ ਵੀ ਤੱਤਪਰ ਰਹਿੰਦੀ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਅਜਿਹੇ ਕਾਰਜਾਂ ਵਿੱਚ ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢ ਕੇ ਯੋਗਦਾਨ ਪਾਉਂਦੇ ਹਨ, ਉਹ ਸਦਾ ਪ੍ਰੇਰਨਾ ਦੇ ਪਾਤਰ ਬਣਦੇ ਹਨ। ‌‌ਇਸ ਮੌਕੇ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਅਤੇ ਦਰਬਾਰਾ ਸਿੰਘ ਧੌਲਾ ਨੇ ਵੀ ਉਕਤ ਵਿਚਾਰਾਂ ਦੀ ਪ੍ਰੋੜਤਾ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਸੋਚ ਨੂੰ ਸੁਨਹਿਰਾ ਕਰਦਿਆਂ ਸਮਰਪਿਤ ਭਾਵਨਾਵਾਂ ਵਿਚ ਲਬਰੇਜ਼ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਰਥਕ ਨਤੀਜਿਆਂ ਦੀ ਆਸ ਨਹੀਂ ਰੱਖੀ ਜਾ ਸਕਦੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਜ਼ਾਦ ਪੰਜਾਬ ਕੇਸਰੀ ਕਬੱਡੀ ਕੱਪ ਸਰੀ, ਬੀ.ਸੀ : ਬਿੰਦਾ ਮਾਨ ਕੈਨੇਡਾ ਨੇ ਜਾਣਕਾਰੀ ਦਿੰਦਿਆ ਦਸਿਆ ।
Next articleਢਾਹਾਂ ਕਲੇਰਾਂ ਹਸਪਤਾਲ ਵਿਖੇ ਯੂਰੋਲੌਜੀ ਵਿਭਾਗ ਵਿਚ ਗੁਰਦਿਆਂ ਦੀਆਂ ਬਿਮਾਰੀਆਂ, ਪੱਥਰੀਆਂ ਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ ਮਿਤੀ 1 ਜੁਲਾਈ ਤੋਂ