ਰਾਏਕੋਟ (ਸਮਾਜ ਵੀਕਲੀ) (ਗੁਰਭਿੰਦਰ ਗੁਰੀ)-ਸਮਾਜ ਸੇਵੀ ਸੰਸਥਾਵਾਂ ਆਏ ਦਿਨ ਕੋਈ ਨਾ ਕੋਈ ਲੋਕ ਭਲਾਈ ਦਾ ਕੰਮ ਕਰਦੀਆਂ ਰਹਿੰਦੀਆਂ ਹਨ। ਜਿਸ ਚਲਦਿਆਂ ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਗਿੱਲ ਬੁਰਜ ਹਰੀ ਸਿੰਘ ਵੱਲੋਂ 51 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ।ਉਪਰੰਤ ਸਥਾਨਕ ਸ਼ਹਿਰ ਦੇ ਬਲੈਸਿੰਗ ਪੈਲਿਸ ਚ ਕਰਵਾਏ ਸਮਾਗਮ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਆਗੂਆਂ ਤੋ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਨਵ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਗਿੱਲ ਬੁਰਜ ਹਰੀ ਸਿੰਘ ਅਤੇ ਰਫਤਾਰ ਰਾਏ ਨੇ ਦੱਸਿਆ ਕਿ ਅੱਜ 51 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ ਹਨ ਜਿਸ ਵਿੱਚ ਉਹਨਾਂ ਨੂੰ ਘਰੇਲੂ ਵਰਤੋਂ ਦਾ ਸਮਾਨ ਵੀ ਦਿੱਤਾ ਗਿਆ ਹੈ ਇਸ ਮੌਕੇ ਖਾਸ ਗੱਲ ਇਹ ਰਹੀ ਕਿ ਜਿੱਥੇ ਇਹਨਾਂ 51 ਲੋੜਵੰਦ ਪਰਿਵਾਰਾਂ ਅਤੇ ਹੋਰ ਲੋਕਾਂ ਲਈ ਵਧੀਆ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਸੀ ਉੱਥੇ ਪੰਜਾਬ ਦੇ ਵੱਖ-ਵੱਖ ਕਲਾਕਾਰਾਂ ਨੇ ਵਿਆਹ ਵਿੱਚ ਆਪਣੇ ਫਨ ਦਾ ਮੁਜਾਹਰਾ ਕੀਤਾ ਅਤੇ ਨਵ ਵਿਆਹੇ ਜੋੜਿਆਂ ਨੇ ਵੀ ਗੀਤਾਂ ਉੱਤੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਸਮੇਂ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਅੱਗੇ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ ਉਹਨਾਂ ਦੱਸਿਆ ਕਿ ਅਕਤੂਬਰ ਮਹੀਨੇ ਵਿੱਚ ਕੁਰਾਲੀ ਵਿਖੇ 101 ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਵਿਆਹ ਕਰਵਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾਏ ਡੀ ਜੀ ਪੀ ਗੁਰਸ਼ਰਨ ਸਿੰਘ ਸੰਧੂ,ਕਿਰਨ ਮਹੰਤ, ਹੈਪੀ ਬਾਬਾ ਛਪਾਰ, ਏ ਡੀ ਸੀ ਜਸਵੰਤ ਸਿੰਘ ਬੜੈਚ, ਦੀਪ ਧੰਜਲ, ਦਲਜੀਤ ਕੌਰ ਦਰਸੋ,ਦਵਿੰਦਰ ਸਿੰਘ ਬਾਬਾ, ਸੰਦੀਪ ਲੁਧਿਅਣਾ, ਅਰਜਨ ਲੁਧਿਆਣਾ, ਜੀਵਨ ਲੁਧਿਆਣਾ, ਗੁਰਜੀਤ ਸਿੰਘ ਗਿੱਲ ਪ੍ਰਧਾਨ ਬੇ ਕੇ ਯੂ, ਮਨਦੀਪ ਸਿੰਘ ਬੱਸੀਆਂ,ਗੋਪੀ ਕਾਲਸਾ, ਮਨਜੋਤ ਸਿੰਘ ਗਿੱਲ, ਨਿਰੰਜਨ ਸਿੰਘ ਬੱਧਨੀ, ਮਨਜੀਤ ਸਿੰਘ ਮੀਤੂ, ਰੰਮੀ ਸਰਪੰਚ ਸਿਵੀਆਂ,ਚੇਅਰਮੈਨ ਬਲਾਕ ਸੰਮਤੀ ਰਛਪਾਲ ਸਿੰਘ ਸੀਲੋਆਣੀ, ਬਲਜਿੰਦਰ ਕੌਰ ਕਲਸੀਆਂ ਸਾਬਕਾ ਚੇਅਰਮੈਨ ਬਲਾਕ ਸਮਤੀ ਰਾਏਕੋਟ,ਰਫਤਾਰ ਰਫਤਾਰ ਰਾਏ ਬੋਪਾਰਾਏ, ਵਿੱਕੀ ਰਾਏਕੋਟ ,ਬਾਬਾ ਜੁਗਰਾਜ ਸਿੰਘ ਨੱਥੋਵਾਲ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਜੌਹਲਾਂ, ਸਾਬਕਾ ਸਰਪੰਚ ਸੁਖਦੇਵ ਸਿੰਘ ਸਿਵੀਆਂ, ਸਰਪੰਚ ਕੁਲਦੀਪ ਸਿੰਘ ਜੌਹਲਾ,ਪ੍ਰਧਾਨ ਅਵਤਾਰ ਸਿੰਘ ਬੱਸੀਆਂ, ਅਮਨਦੀਪ ਸਿੰਘ ਬੰਮਰਾ, ਰਵੀ ਸਿਵੀਆਂ ਆਪ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



