ਬਠਿੰਡਾ, (ਸਮਾਜ ਵੀਕਲੀ) (ਅੰਗਰੇਜ ਸਿੰਘ ਵਿੱਕੀ) ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਉਸ ਸਮੇਂ ਇੱਕ ਮਾਣਯੋਗ ਅਤੇ ਯਾਦਗਾਰ ਪਲ ਦੇਖਣ ਨੂੰ ਮਿਲਿਆ ਜਦੋਂ ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਬੀ.ਐਫ.ਸੀ.ਈ.ਟੀ.) ਵੱਲੋਂ ‘ਅਲਟ੍ਰਾਟੈੱਕ ਸੀਮੈਂਟ ਲਿਮਿਟਡ’ ਨਾਲ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ (ਐਮ.ਓ.ਯੂ.) ਸਾਈਨ ਕੀਤਾ ਗਿਆ। ਇਹ ਮਹੱਤਵਪੂਰਨ ਸਹਿਯੋਗ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਉਦਯੋਗ ਅਤੇ ਅਕਾਦਮਿਕ ਸਬੰਧਾਂ ਨੂੰ ਮਜ਼ਬੂਤ ਕਰਨਾ, ਪ੍ਰੈਕਟੀਕਲ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਉਦਯੋਗ-ਸੰਬੰਧੀ ਹੁਨਰਾਂ ਨਾਲ ਲੈਸ ਕਰਨਾ ਹੈ। ਇਸ ਮੌਕੇ ‘ਅਲਟ੍ਰਾਟੈੱਕ ਸੀਮੈਂਟ ਲਿਮਿਟਡ’ ਵੱਲੋਂ ਇੰਜ. ਵਿਪਿਨ ਚੌਧਰੀ (ਜ਼ੋਨਲ ਹੈੱਡ – ਟੈਕਨੀਕਲ ਕਸਟਮਰ ਸਲੂਸ਼ਨ), ਇੰਜ. ਬਰਜਿੰਦਰ ਪਾਲ ਸਿੰਘ (ਰੀਜਨਲ ਹੈੱਡ – ਟੈਕਨੀਕਲ ਕਸਟਮਰ ਸਲੂਸ਼ਨ) ਅਤੇ ਮਿਸਟਰ ਪਾਰਥਾ ਭੱਟਾਚਾਰਿਆ (ਰੀਜਨਲ ਹੈੱਡ – ਮਾਰਕੀਟਿੰਗ) ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।ਬੀ.ਐਫ.ਜੀ.ਆਈ. ਵੱਲੋਂ ਪ੍ਰੋ.(ਡਾ.) ਐਮ.ਪੀ. ਪੂਨੀਆ (ਕੈਂਪਸ ਡਾਇਰੈਕਟਰ), ਡਾ. ਜਯੋਤੀ ਬਾਂਸਲ (ਪ੍ਰਿੰਸੀਪਲ, ਬੀ.ਐਫ.ਸੀ.ਈ.ਟੀ.), ਡਾ. ਨਿਮਿਸ਼ਾ ਸਿੰਘ (ਡੀਨ, ਸਕੂਲ ਡਿਵੈਲਪਮੈਂਟ), ਡਾ.ਅਤੁਲ ਕਾਂਤ ਪਿਯੂਸ਼ (ਮੁਖੀ, ਸਿਵਲ ਇੰਜੀਨੀਅਰਿੰਗ ਵਿਭਾਗ), ਇੰਜ. ਤਨੂ ਤਨੇਜਾ (ਡਿਪਟੀ ਡੀਨ) ਅਤੇ ਇੰਜ. ਜੋਗਾ ਸਿੰਘ (ਡਿਪਟੀ ਡੀਨ, ਕੰਸਲਟੈਂਸੀ) ਸਮੇਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।ਕਾਰਜਕ੍ਰਮ ਦੀ ਮੁੱਖ ਵਿਸ਼ੇਸ਼ਤਾ ‘ਅਲਟ੍ਰਾਟੈੱਕ ਸੀਮੈਂਟ ਲਿਮਿਟੇਡ’ ਦੀ ਸਹੂਲਤ ਦਾ ਉਦਘਾਟਨ ਸੀ, ਜਿਸ ਦੌਰਾਨ ਪ੍ਰੋ. (ਡਾ.) ਐਮ.ਪੀ. ਪੂਨੀਆ ਅਤੇ ਇੰਜ. ਵਿਪਿਨ ਚੌਧਰੀ ਵੱਲੋਂ ਸਾਂਝੇ ਤੌਰ ‘ਤੇ ਰਿਬਨ ਕਟਿੰਗ ਕਰਕੇ ਇਸ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਬੋਲਦਿਆਂ ਮਹਿਮਾਨਾਂ ਨੇ ਉਦਯੋਗ ਅਤੇ ਅਕਾਦਮਿਕ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਿਧਾਂਤਕ ਗਿਆਨ ਅਤੇ ਪ੍ਰੈਕਟੀਕਲ ਅਨੁਭਵ ਵਿਚਕਾਰ ਦੇ ਅੰਤਰ ਨੂੰ ਘਟਾਉਂਦੇ ਹਨ। ਇਸ ਸਾਂਝੇ ਉਪਰਾਲੇ ਨਾਲ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਅਨੁਭਵ, ਤਕਨੀਕੀ ਗਿਆਨ ਅਤੇ ਹੱਥੀਂ ਸਿੱਖਿਆ ਦੇ ਮੌਕੇ ਮਿਲਣਗੇ, ਜਿਸ ਨਾਲ ਉਹ ਭਵਿੱਖ ਵਿੱਚ ਨਿਪੁੰਨ ਅਤੇ ਉਦਯੋਗ-ਤਿਆਰ ਪ੍ਰੋਫੈਸ਼ਨਲ ਬਣ ਸਕਣਗੇ।ਇਹ ਪਹਿਲ ਬੀ.ਐਫ.ਸੀ.ਈ.ਟੀ. ਦੀ ਅਕਾਦਮਿਕ ਉਤਮਤਾ ਅਤੇ ਉਦਯੋਗ-ਕੇਂਦ੍ਰਿਤ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜੋ ਨਵੀਨਤਮ ਸਿੱਖਿਆ ਅਤੇ ਪੇਸ਼ਾਵਰ ਵਿਕਾਸ ਲਈ ਨਵੇਂ ਰਾਹ ਖੋਲ੍ਹੇਗੀ।ਕਾਰਜਕ੍ਰਮ ਦੀ ਮੁੱਖ ਵਿਸ਼ੇਸ਼ਤਾ ‘ਅਲਟ੍ਰਾਟੈੱਕ ਸੀਮੈਂਟ ਲਿਮਿਟੇਡ’ ਦੀ ਸਹੂਲਤ ਦਾ ਉਦਘਾਟਨ ਸੀ, ਜਿਸ ਦੌਰਾਨ ਪ੍ਰੋ.(ਡਾ.) ਐਮ.ਪੀ. ਪੂਨੀਆ ਅਤੇ ਇੰਜ. ਵਿਪਿਨ ਚੌਧਰੀ ਵੱਲੋਂ ਸਾਂਝੇ ਤੌਰ ‘ਤੇ ਰਿਬਨ ਕਟਿੰਗ ਕਰਕੇ ਇਸ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਬੋਲਦਿਆਂ ਮਹਿਮਾਨਾਂ ਨੇ ਉਦਯੋਗ ਅਤੇ ਅਕਾਦਮਿਕ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਿਧਾਂਤਕ ਗਿਆਨ ਅਤੇ ਪ੍ਰੈਕਟੀਕਲ ਅਨੁਭਵ ਵਿਚਕਾਰ ਦੇ ਅੰਤਰ ਨੂੰ ਘਟਾਉਂਦੇ ਹਨ। ਇਸ ਸਾਂਝੇ ਉਪਰਾਲੇ ਨਾਲ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਅਨੁਭਵ, ਤਕਨੀਕੀ ਗਿਆਨ ਅਤੇ ਹੱਥੀਂ ਸਿੱਖਿਆ ਦੇ ਮੌਕੇ ਮਿਲਣਗੇ, ਜਿਸ ਨਾਲ ਉਹ ਭਵਿੱਖ ਵਿੱਚ ਨਿਪੁੰਨ ਅਤੇ ਉਦਯੋਗ-ਤਿਆਰ ਪ੍ਰੋਫੈਸ਼ਨਲ ਬਣ ਸਕਣਗੇ।ਬੀ.ਐਫ.ਜੀ.ਆਈ.ਦੇ ਚੇਅਰਮੈਨ ਡਾ.ਗੁਰਮੀਤ ਸਿੰਘ ਧਾਲੀਵਾਲ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪਹਿਲ ਬੀ.ਐਫ.ਸੀ.ਈ.ਟੀ. ਦੀ ਅਕਾਦਮਿਕ ਉਤਮਤਾ ਅਤੇ ਉਦਯੋਗ-ਕੇਂਦ੍ਰਿਤ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜੋ ਨਵੀਨਤਮ ਸਿੱਖਿਆ ਅਤੇ ਪੇਸ਼ਾਵਰ ਵਿਕਾਸ ਲਈ ਨਵੇਂ ਰਾਹ ਖੋਲ੍ਹੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


