ਚੰਗੇ ਸਮਾਜ ਦੀ ਸਿਰਜਣਾ ਲਈ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣਾ ਸਮੇਂ ਦੀ ਲੋੜ-ਦੇਬੀ
ਕਪੂਰਥਲਾ ( ਕੌੜਾ ) (ਸਮਾਜ ਵੀਕਲੀ) – ਉੱਘੇ ਸਮਾਜ ਸੇਵਕ ਬਲਦੇਵ ਸਿੰਘ ਦੇਬੀ ਸਾਬਕਾ ਚੇਅਰਮੈਨ ਵੱਲੋਂ ਅੱਜ ਆਪਣੀ ਨੇਕ ਕਮਾਈ ਵਿਚੋਂ ਸਰਕਾਰੀ ਐਲੀਮੈਂਟਰੀ ਸਕੂਲ ਮਿੱਠੜਾ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਭੇਂਟ ਕੀਤੀ ਗਈ।ਇਸ ਮੌਕੇ ਸਕੂਲ ਇੰਚਾਰਜ ਨਿਰਮਲ ਸਿੰਘ ਚੰਦੀ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਮੌਕੇ ਬੋਲਦਿਆਂ ਸਮਾਜ਼ ਸੇਵਕ ਬਲਦੇਵ ਸਿੰਘ ਦੇਬੀ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣਾ ਸਮੇਂ ਦੀ ਵੱਡੀ ਲੋੜ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਸਟਾਫ ਮੌਜੂਦ ਹੈ ਅਤੇ ਇਨ੍ਹਾਂ ਵੱਲੋਂ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਗਿਆਨ ਪ੍ਰਾਪਤ ਕਰ ਰਹੇ ਬੱਚਿਆਂ ਦੀ ਸਹਾਇਤਾ ਕਰਨ ਨਾਲ ਮਨ ਨੂੰ ਸਕੂਨ ਮਿਲਦਾ ਹੈ, ਕਿਉਂਕਿ ਇਨ੍ਹਾਂ ਨੇ ਅੱਗੇ ਚੱਲ ਕੇ ਦੇਸ਼ ਅਤੇ ਸਮਾਜ ਦੀ ਵਾਗ ਡੋਰ ਸੰਭਾਲਣੀ ਹੈ।ਇਸ ਮੌਕੇ ਸਰਪੰਚ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਸਮਾਜ਼ ਸੇਵਕ ਬਲਦੇਵ ਸਿੰਘ ਵੱਲੋਂ ਸਕੂਲ ਦੇ ਬੱਚਿਆਂ ਦੀ ਮੱਦਦ ਕਰਨ ਲਈ ਕੀਤਾ ਗਿਆ ਉਪਰਾਲਾ ਕਾਬਲੇ ਤਾਰੀਫ਼ ਹੈ।ਇਸ ਤੋਂ ਪਹਿਲਾਂ ਉਹ ਸਕੂਲ ਨੂੰ ਇੰਨਵਰਟਰ ਵੀ ਦਾਨ ਕਰ ਚੁੱਕੇ ਹਨ।ਇਸ ਮੌਕੇ ਸਕੂਲ ਇੰਚਾਰਜ ਨਿਰਮਲ ਸਿੰਘ ਚੰਦੀ ਨੇ ਸਮਾਜ ਸੇਵਕ ਬਲਦੇਵ ਸਿੰਘ ਦੇਬੀ ਅਤੇ ਗ੍ਰਾਮ ਪੰਚਾਇਤ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤਨਦੇਹੀ ਨਾਲ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣਗੇ।ਇਸ ਮੌਕੇ ਬਲਦੇਵ ਸਿੰਘ, ਸਰਪੰਚ ਸੁਖਪ੍ਰੀਤ ਸਿੰਘ,ਪੰਚ ਕਪੂਰ ਸਿੰਘ,ਝਰਮਲ ਸਿੰਘ, ਰਵਿੰਦਰ ਸਿੰਘ, ਜਗਮੋਹਨ ਸਿੰਘ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly