ਪਾਵਰਕਮ ਵੱਲੋਂ ਦੋ ਨਵੇਂ ਫੀਡਰ ਚਾਲੂ ਕਰਨ ਨਾਲ਼ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ

ਕੈਪਸਨ:-- ਦੋ ਨਵੇਂ ਫੀਡਰਾਂ ਦਾ ਉਦਘਾਟਨ ਕਰਨ ਦੌਰਾਨ ਐਕਸੀਅਨ ਸ਼ਹਿਰੀ ਕਪੂਰਥਲਾ ਇੰਜ: ਦਰਸ਼ਨ ਸਿੰਘ ਭੰਗੂ ਸਾਥੀ ਬਿਜਲੀ ਅਧਿਕਾਰੀਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ

ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪਾਵਾਰਕਮ ਵਚਨਬੱਧ– ਇੰਜ ਦਰਸ਼ਨ ਸਿੰਘ ਭੰਗੂ

ਕਪੂਰਥਲਾ (ਕੌੜਾ) (ਸਮਾਜ ਵੀਕਲੀ)- ਅੱਜ 132 ਕੇ ਵੀ ਗਰਿਡ ਸਬ ਸਟੇਸ਼ਨ ਕਪੂਰਥਲਾ ਵਿਖੇ ਉੱਪ ਮੰਡਲ ਸ਼ਹਿਰੀ ਨੰਬਰ – 1ਕਪੂਰਥਲਾ ਅਧੀਨ ਚੱਲ ਰਹੇ 2 ਨੰਬਰ ਓਵਰਲੋਡ ਫੀਡਰਾਂ ਨੂੰ ਅੰਡਰਲੋਡ ਕਰਨ ਹਿੱਤ 11 ਕੇ ਵੀ ਨਵਾਂ ਬਰਿੰਦਪੁਰ ਫੀਡਰ ਅਤੇ ਨਵਾਂ 11 ਕੇ ਵੀ ਰੇਲ ਟੈੱਕ ਫੀਡਰ ਚਾਲੂ ਕੀਤਾ ਗਿਆ। ਉਕਤ ਨਵੇਂ 2 ਫੀਡਰਾਂ ਦਾ ਉਦਘਾਟਨ ਐਕਸੀਅਨ ਸ਼ਹਿਰੀ ਕਪੂਰਥਲਾ ਇੰਜਨੀਅਰ ਦਰਸ਼ਨ ਸਿੰਘ ਭੰਗੂ ਨੇ ਰਿਬਨ ਕੱਟ ਕੇ ਕਰਦਿਆਂ ਆਖਿਆ ਕਿ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪਾਵਾਰਕਮ ਕਾਰਪੋਰੇਸ਼ਨ ਪੰਜਾਬ ਵਚਨਬੱਧ ਹੈ।

ਓਹਨਾਂ ਕਿਹਾ ਕਿ ਉਕਤ ਦੋਹਾਂ ਫੀਡਰਾਂ ਨਾਲ਼ ਜੁੜੇ ਪਿੰਡਾਂ ਦੇ ਕਿਸਾਨਾਂ ਨੂੰ ਨਿਰਧਾਰਿਤ ਸਮੇਂ ਅਨੁਸਾਰ ਵੀ ਲੋੜੀਂਦੀ ਬਿਜਲੀ ਸਪਲਾਈ ਨਹੀ ਮਿਲ਼ਦੀ ਸੀ, ਕਿਉਂ ਕਿ ਏਹ ਦੋਨੋਂ ਫੀਡਰ ਓਵਰਲੋਡ ਚੱਲਣ ਕਰਕੇ ਬਿਜਲੀ ਟ੍ਰਿਪਿੰਗ ਦੀ ਸਮੱਸਿਆ ਆਉਂਦੀ ਸੀ ਜਦਕਿ ਹੁਣ ਕਿਸਾਨਾਂ ਨੂੰ ਨਰ ਦਾ ਅਰਥ ਸਮੇਂ ਅਨੁਸਾਰ ਦਿਨੇ ਅਤੇ ਰਾਤੀਂ ਲੋੜੀਂਦੀ ਪੂਰੀ ਬਿਜਲੀ ਸਪਲਾਈ ਮਿਲੇਗੀ । ਇੰਜ ਦਰਸ਼ਨ ਸਿੰਘ ਭੰਗੂ ਨੇ ਦੱਸਿਆ ਕਿ ਏਸ ਕਾਰਜ ਨੂੰ ਨੇਪਰੇ ਚਾੜਨ ਹਿਤ ਮਹਿਕਮੇ ਵੱਲੋਂ 3. 7 ਕਰੋੜ ਰੁਪਏ ਦਾ ਖਰਚਾ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਸਰਬੱਤ ਦੇ ਭਲੇ ਹਿੱਤ ਅਰਦਾਸ ਕੀਤੀ ਗਈ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ ਰੁਪਿੰਦਰਪਾਲ ਸਿੰਘ ਭਸੀਨ ਵਧੀਕ ਨਿਗਰਾਨ ਇੰਜਨੀਅਰ 132 ਕੇ ਵੀ ਗਰਿਡ, ਐਕਸੀਅਨ ਸਬ ਅਰਬਨ ਕਪੂਰਥਲਾ ਇੰਜ ਦਰਸ਼ਨ ਸਿੰਘ ਗਿੱਲ, ਐਕਸੀਅਨ 66 ਕੇ ਵੀ ਗਰਿੱਡ ਕਪੂਰਥਲਾ ਇੰਜ: ਦਵਿੰਦਰ ਸਿੰਘ, ਇੰਜ ਗੁਰਨਾਮ ਸਿੰਘ ਬਾਜਵਾ ਏ ਈ ਈ ਖੈੜਾ ਮੰਦਰ, ਇੰਜ ਅਮਨਦੀਪ ਸਿੰਘ ਏ ਈ ਈ ਕਪੂਰਥਲਾ, ਇੰਜ ਰਾਜ ਕੁਮਾਰ ਏ ਈ ਈ ਗਰਿਡ ਕਪੂਰਥਲਾ, ਲੇਖਾਕਾਰ ਪ੍ਰਦੀਪ ਕੁਮਾਰ, ਇੰਜ ਪਲਵਿੰਦਰ ਸਿੰਘ ਜੂਨੀਅਰ ਇੰਜੀਨੀਅਰ, ਇੰਜ ਅਸ਼ੋਕ ਕੁਮਾਰ ਜੂਨੀਅਰ ਇੰਜੀਨੀਅਰ, ਇੰਜ ਸ਼ਿਵ ਕੁਮਾਰ ਜੂਨੀਅਰ ਇੰਜੀਨੀਅਰ, ਸਤਨਾਮ ਸਿੰਘ, ਰਾਜਵਿੰਦਰ ਸਿੰਘ, ਲਾਈਨਮੈਨ ਰਾਜਵੰਤ ਸਿੰਘ, ਆਦਿ ਤੋਂ ਇਲਾਵਾ ਬਲਾਕ ਪ੍ਰਧਾਨ ਕਿਸਾਨ ਯੂਨੀਅਨ ( ਕਾਦੀਆਂ ) ਬਖਸ਼ੀਸ਼ ਸਿੰਘ ਢਿੱਲੋਂ, ਹਰਦੀਪ ਸਿੰਘ ਮਜਾਹਦਪੁਰ, ਕੁਲਦੀਪ ਸਿੰਘ ਢੋਟ, ਆਦਿ ਕਿਸਾਨ ਆਗੂ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਜ ਸੇਵਕ ਬਲਦੇਵ ਸਿੰਘ ਦੇਬੀ ਵੱਲੋਂ ਮਿੱਠੜਾ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਭੇਂਟ
Next articleਕੁਰਬਾਨੀ