ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਬਾਂਸਲ’ਜ ਗਰੁੱਪ ਸੂਲਰ ਘਰਾਟ ਵੱਲੋਂ ਮਾਤਾ ਦਰਸ਼ਨਾ ਦੇਵੀ ਦੀ ਯਾਦ ਵਿੱਚ ਮੈਡੀਕਲ ਚੈੱਕਅਪ ਕੈਂਪ ਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਦਿੜੵਬਾ ਵਿਖੇ ਡਾ. ਕਿਰਪਾਲ ਸਿੰਘ ਐਸ ਐਮ ਓ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਐਸ ਕੇ ਗੋਇਲ, ਡਾ. ਗੌਰਵ ਬਾਠਲਾ, ਡਾ ਹਿਮਾਂਗ ਅਗਰਵਾਲ ਅੱਖਾਂ ਦੇ ਮਾਹਿਰ, ਅਭਿਸ਼ੇਕ ਬਾਂਸਲ, ਡਾ. ਵੰਦਿਨਾ ਪਾਹਵਾ, ਡਾ. ਤਰੁਣ ਆਹੂਜਾ, ਰੁਚਿਕਾ ਗੋਇਲ ਆਦਿ 14 ਵੱਖ ਵੱਖ ਡਾਕਟਰਾ ਵੱਲੋਂ ਹਰ ਤਰਾਂ ਦੀਆ ਬਿਮਾਰੀਆ ਦੇ ਮਰੀਜ਼ਾ ਨੂੰ ਚੈਕ ਕੀਤਾ ਗਿਆ। ਇਸ ਕੈਂਪ ਵਿੱਚ ਲਗਭਗ 1150 ਮਰੀਜਾਂ ਨੂੰ ਚੈਕਅੱਪ ਕਰਕੇ ਮੁਫ਼ਤ ਦਵਾਈਆ ਵੀ ਦਿੱਤੀਆ ਗਈਆ। ਕੈਂਪ ਦੌਰਾਨ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਦੀ ਟੀਮ ਵੱਲੋ ਕੈਂਸਰ ਨਾਲ ਸਬੰਧਿਤ ਮਰੀਜਾ ਨੂੰ ਚੈੱਕਅਪ ਕਰਨ ਦੇ ਨਾਲ ਨਾਲ ਜਾਗਰੂਕ ਵੀ ਕੀਤਾ ਗਿਆ।
ਕੈੰਪ ਦੌਰਾਨ ਕੈਲਸ਼ੀਅਮ, ਦਰਦਾ ਨਾਲ ਸਬੰਧਿਤ ਟੈਸਟ, ਸੂਗਰ ਅਤੇ ਈ ਸੀ ਜੀ ਆਦਿ ਟੈਸਟ ਮੁਫ਼ਤ ਕੀਤੇ ਗਏ। ਅੱਖਾਂ ਦੇ 15 ਮਰੀਜਾਂ ਨੂੰ ਲੈੰਜ ਫ੍ਰੀ ਵਿੱਚ ਪਾਏ ਗਏ। ਇਸ ਮੌਕੇ ਬਾਂਸਲ’ਜ ਗਰੁੱਪ ਸੂਲਰ ਘਰਾਟ ਦੇ ਐਮ ਡੀ ਸੰਜੀਵ ਬਾਂਸਲ ਨੇ ਕਿਹਾ ਕਿ ਇਹ ਕੈਂਪ ਉਹਨਾਂ ਦੀ ਮਾਤਾ ਦੀ 10ਵੀਂ ਬਰਸੀ ਨੂੰ ਸਮਰਪਿਤ ਹੈ। ਉਹਨਾਂ ਕੈਂਪ ਵਿੱਚ ਆਏ ਸਾਰੇ ਮਰੀਜਾ, ਡਾਕਟਰਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਡੇ ਪਰਿਵਾਰ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸਮਾਜ ਸੇਵਾ ਦੇ ਜਰੀਏ ਉਹਨਾਂ ਦੀ ਮਾਤਾ ਦਰਸ਼ਨਾ ਦੇਵੀ ਦਾ ਨਾਮ ਹਮੇਸ਼ਾ ਯਾਦ ਰੱਖਿਆ ਜਾਵੇ। ਉਹਨਾਂ ਟਰੱਸਟ ਦਾ ਧੰਨਵਾਦ ਕਰਦਿਆ ਕਿਹਾ ਕਿ ਅੱਗੇ ਤੋਂ ਵੀ ਉਹਨਾਂ ਦਾ ਪਰਿਵਾਰ ਕਿਸੇ ਵੀ ਸਮਾਜਿਕ ਕਾਰਜ ਲਈ ਹਮੇਸ਼ਾ ਉਹਨਾਂ ਦੇ ਨਾਲ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਂਸਲ’ਜ ਗਰੁੱਪ ਦੇ ਚੇਅਰਮੈਨ ਸ੍ਰੀ ਸ਼ਾਮ ਲਾਲ ਬਾਂਸਲ, ਡਾਇਰੈਕਟਰ ਨਵੀਨ ਬਾਂਸਲ, ਹਸਪਤਾਲ ਟਰੱਸਟ ਦੇ ਸਕੱਤਰ ਰਾਜ ਕੁਮਾਰ ਰਾਮਾ, ਸਾਹਿਤ ਅਤੇ ਸੱਭਿਆਚਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ, ਬਲਦੇਵ ਸਿੰਘ, ਅਮਨ ਵਿਰਕ, ਸੁਖਵਿੰਦਰ ਭਿੰਦਾ, ਗੁਰਮੇਲ ਸਿੰਘ ਪ੍ਰਧਾਨ, ਹਰਬੰਸ ਲਾਲ, ਕੀਮਤ ਰਾਏ, ਗੁਰਪਿਆਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly