ਬੰਗਾ ਚਰਨਜੀਤ ਸੱਲ੍ਹਾ (ਸਮਾਜ ਵੀਕਲੀ)
👉 ਪੁਲਿਸ ਦੀਆਂ ਕਾਲੀਆਂ ਭੇਡਾਂ ਅਤੇ ਠੱਗਾਂ ਦੇ ਗੱਠਜੋੜ ਦੀ ਇੱਕ ਹੋਰ ਹੋਰ ਕਰਤੂਤ ਇਸਤੋਂ ਪਹਿਲਾਂ ਝੂੱਠੇ ਪਰਚੇ ਦਰਜ਼ ਕਰਕੇ ਪੱਤਰਕਾਰ ਤੱਗੜ ਨੂੰ ਜੇਲ੍ਹ ਭੇਜਿਆ ਗਿਆ ਹੈ ਅਤੇ ਉਸਦਾ ਚੈਨਲ ਪੰਜਾਬ ਦਸਤਾਵੇਜ਼ ਵੀ ਬੰਦ ਕਰਵਾਇਆ ਗਿਆ ਹੈ। ਹੁਣ ਠੱਗਾਂ ਦੀਆਂ ਝੂਠੀਆਂ ਸਿਕਾਇਤਾਂ ਦੇ ਅਧਾਰ ਤੇ ਇੱਕ ਹੋਰ ਚੈਨਲ ਅਤੇ ਪੱਤਰਕਾਰ ਖਿਲਾਫ ਕਾਰਵਾਈ ਜਾਰੀ ਹੈ।
🔸 ਜੇ ਪੱਤਰਕਾਰ ਆਪਣੇ ਭਾਈਚਾਰੇ ਨਾਲ ਹੁੰਦੇ ਧੱਕੇ ਖਿਲਾਫ ਹੁਣ ਵੀ ਨਾ ਬੋਲੇ ਤਾਂ ਫਿਰ….❓
🔸 ਜੇਕਰ ਕਿੱਸੇ ਪੱਤਰਕਾਰ ਨੇ ਠੱਗਾਂ ਨਾਲ ਸੈਟਿੰਗ ਨਹੀਂ ਕੀਤੀ ਅਤੇ ਉਹਨਾਂ ਠੱਗਾਂ ਖਿਲਾਫ ਪੱਤਰਕਾਰ ਅਤੇ ਚੈਨਲ ਨੇ ਕਦੇ ਕੋਈ ਖਬਰ ਚਲਾਈ ਹੈ। ਫਿਰ ਭਾਵੇਂ ਉਹਨਾਂ ਠੱਗਾਂ ਖਿਲਾਫ ਪੁਲਿਸ ਕੋਲ ਦਰਜਨਾ ਪਰਚੇ ਅਤੇ ਸਿਕਾਇਤਾਂ ਦਰਜ ਹੋਣ ਅਤੇ ਉਹ ਠੱਗ ਮੋਹਾਲੀ ਪੁਲਿਸ ਦੇ ਰਿਕਾਰਡ ਵਿੱਚ ਵੀ ਗ੍ਰਿਫਤਾਰੀ ਤੋਂ ਬਚਦੇ ਹੋਏ ਫਰਾਰ ਹੋਣ ਤਾਂਵੀ ਫਰਾਰ ਠੱਗਾਂ ਨੂੰ ਪੱਤਰਕਾਰਾਂ ਖਿਲਾਫ ਬਿਆਨ ਦੇਣ ਦੀ ਖ਼ਾਸ ਖੁੱਲ ਹੈ ਅਤੇ ਠੱਗਾਂ ਨੂੰ ਗਿਰਫਤਾਰ ਨਹੀਂ ਕੀਤਾ ਜਾਵੇਗਾ।
🫵 ਸਾਵਧਾਨ
👉 ਹੁਣ ਪੁਲਿਸ ਦੀ ਆਰਥਿਕ ਅਪਰਾਧ ਸਾਈਬਰ ਕਰਾਇਮ ਸਾਂਖਾ ਤੋਂ ਤੁਹਾਡੇ ਖਿਲਾਫ ਝੂਠੇ ਪਰਚੇ ਦਰਜ ਕਰਾ ਕੇ ਐਫ ਆਈਆਰ ਵਿੱਚ ਇਹ ਲਿਖਿਆ ਜਾਵੇਗਾ ਕਿ ਤੁਹਾਡਾ ਚੈਨਲ ਕੇਂਦਰ ਸਰਕਾਰ ਦੀ ਮਨਿਸਟਰੀ ਆਫ ਇਨਫੋਰਮੇਸ਼ਨ ਅਤੇ ਬ੍ਰਾਡਕਾਸਟਿੰਗ ਤੋਂ ਮਨਜ਼ੂਰਸ਼ੁਦਾ ਹੈ ਪਰ ਤੁਹਾਡਾ ਚੈਨਲ ਪੰਜਾਬ ਸਰਕਾਰ ਨਾਲ ਇੰਪੈਨਲ ਨਹੀਂ ਹੈ ਤਾਂ ਤੁਸੀਂ ਪੱਤਰਕਾਰ ਵੀ ਨਹੀਂ ਹੋ ਅਤੇ ਤੁਹਾਡਾ ਚੈਨਲ ਵੀ ਨਜਾਇਜ਼ ਹੈ, ਤੁਸੀ ਬਲੈਕਮੇਲ ਕਰਨ ਲਈ ਹੀ ਖਬਰਾਂ ਚਲਾਉਂਦੇ ਹੋ ਅਤੇ ਜਿਹਨਾਂ ਖਿਲਾਫ ਤੁਸੀ ਖਬਰਾਂ ਚਲਾਈਆਂ ਹਨ ਉਹਨਾਂ ਨੂੰ ਤੁਹਾਡੇ ਖ਼ਿਲਾਫ਼ ਝੂੱਠੇ ਪਰਚੇ ਦਰਜ਼ ਕਰਵਾਉਣ ਦੀ ਸਹੂਲਤ ਵੀ ਮਿਲੇਗੀ।
❓ ਹੁਣ ਪੱਤਰਕਾਰ ਭਾਈਚਾਰਾ ਅਜਿਹੇ ਝੂਠੇ ਪਰਚਿਆਂ ਦਾ ਜਾਂ ਤਾਂ ਵਿਰੋਧ ਕਰੇ ਜਾਂ ਫਿਰ ਪੁਲਿਸ ਅਤੇ ਮੁਜਰਿਮਾਂ ਦੀ ਗੱਲ ਮੰਨ ਕੇ ਪੱਤਰਕਾਰੀ ਤੋਂ ਕਿਨਾਰਾ ਕਰ ਲਏ❓
🫵 ਨਹੀਂ ਤਾਂ ਫਿਰ ਪੱਤਰਕਾਰ ਭਾਈਚਾਰਾ ਗ੍ਰਿਫਤਾਰੀ ਤੋਂ ਡਰਦਾ ਰਹੇ ਅਤੇ ਵਕੀਲਾਂ ਦੀਆਂ ਫੀਸਾਂ ਦੇਣ ਲਈ ਤਿਆਰ ਰਹੇ ਜਾਂ ਫੇਰ ਠੱਗਾਂ ਨਾਲ ਘਿਓ ਖਿਚੜੀ ਬਣਨ ਦੀ ਤਿਆਰੀ ਕਰੇ।
👍 ਬਾਕੀ ਜਾਣਕਾਰੀ ਅਤੇ ਸਬੂਤਾਂ ਲਈ ਇੰਤਜਾਰ ਕਰੋ।
😊 ਪੱਤਰਕਾਰ ਭਾਈਚਾਰੇ ਨਾਲ ਹੁੰਦੇ ਧੱਕੇ ਖਿਲਾਫ ਖੜ੍ਹਨ ਵਾਲੀ ਟੀਮ PAC
ਸਤਨਾਮ ਦਾਉਂ
8528125021