ਸਰਬੀਆ ਸਥਿਤ ਪਾਕਿ ਅੰਬੈਸੀ ਦਾ ਸੋਸ਼ਲ ਮੀਡੀਆ ਖਾਤਾ ਹੈਕ

ਇਸਲਾਮਾਬਾਦ (ਸਮਾਜ ਵੀਕਲੀ):  ਪਾਕਿਸਤਾਨ ਨੇ ਸਰਬੀਆ ਸਥਿਤ ਆਪਣੇ ਅੰਬੈਸੀ ਦੇ ਸੋਸ਼ਲ ਮੀਡੀਆ ਅਕਾਊਂਟਸ ‘ਹੈਕ’ ਹੋਣ ਦਾ ਦਾਅਵਾ ਕੀਤਾ ਹੈ। ਪਾਕਿਸਤਾਨ ਨੇ ਕਿਹਾ ਕਿ ਅੰਬੈਸੀ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਵਧਦੀ ਮਹਿੰਗਾਈ ਅਤੇ ਪਿਛਲੇ ਤਿੰਨ ਮਹੀਨੇ ਤੋਂ ਕਥਿਤ ਤਨਖਾਹਾਂ ਦੀ ਅਦਾਇਗੀ ਨਾ ਕੀਤੇ ਜਾਣ ਨੂੰ ਲੈ ਕੇ ਇਮਰਾਨ ਖ਼ਾਨ ਸਰਕਾਰ ਦੀ ਨੁਕਤਾਚੀਨੀ ਕੀਤੀ ਗਈ ਹੈ। ਪਾਕਿਸਤਾਨ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਜਾਰੀ ਟਵੀਟ ਵਿੱਚ ਕਿਹਾ ਗਿਆ, ‘‘ਹੁਣ ਜਦੋਂ ਮਹਿੰਗਾਈ ਸਾਰੀਆਂ ਹੱਦਾਂ ਬੰਨ੍ਹੇ ਟੱਪ ਚੁੱਕੀ ਹੈ, ਤਾਂ ਫਿਰ ਤੁਸੀਂ ਕੀ ਉਮੀਦ ਕਰਦੇ ਹੋ ਕਿ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਕਦੋਂ ਤੱਕ ਖਾਮੋਸ਼ ਰਹੇਗੀ ਤੇ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਦੀ ਅਦਾਇਗੀ ਕੀਤੇ ਬਗੈਰ ਕਦੋਂ ਤੱਕ ਤੁਹਾਡੇ ਲਈ ਕੰਮ ਕਰੇਗੀ। ਫੀਸਾਂ ਦੀ ਅਦਾਇਗੀ ਨਾ ਹੋਣ ਕਰਕੇ ਸਾਡੇ ਬੱਚਿਆਂ ਨੂੰ ਸਕੂਲਾਂ ’ਚੋਂ ਕੱਢਿਆ ਜਾ ਰਿਹੈ। ਕੀ ਇਹੀ ਨਵਾਂ ਪਾਕਿਸਤਾਨ ਹੈ। ਟਵੀਟ ਦੇ ਨਾਲ ਇਕ ਵਿਅੰਗਮਈ ਗੀਤ ਵੀ ਜੋੜਿਆ ਗਿਆ ਹੈ, ਜਿਸ ਇਹ ਕਹਿੰਦਿਆਂ ਖ਼ਾਨ ਦਾ ਮੌਜੂ ਉਡਾਇਆ ਗਿਆ ਹੈ ਕਿ ‘ਘਬਰਾਨਾ ਨਹੀਂ ਹੈ’। ਉਧਰ ਸਰਬੀਆ ਸਥਿਤ ਪਾਕਿ ਅੰਬੈਸੀ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਸੀ। ਟਵੀਟ ਵਾਇਰਲ ਹੋਣ ਤੋਂ ਜਲਦ ਮਗਰੋਂ ਵਿਦੇਸ਼ ਦਫ਼ਤਰ ਨੇ ਟਵਿੱਟਰ ’ਤੇ ਇਕ ਬਿਆਨ ਜਾਰੀ ਕਰਕੇ ਅੰਬੈਸੀ ਦੇ ਸੋਸ਼ਲ ਮੀਡੀਆ ਅਕਾਊਂਟਸ ਹੈਕ ਹੋਣ ਦੀ ਗੱਲ ਆਖੀ ਹੈ। ਅੰਬੈਸੀ ਨੇ ਫੌਰੀ ਟਵੀਟਾਂ ਨੂੰ ਡਿਲੀਟ ਕਰ ਦਿੱਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਨੂੰ ਕਣਕ ਤੇ ਦਵਾਈਆਂ ਅਫ਼ਗਾਨਿਸਤਾਨ ਪਹੁੰਚਾਉਣ ਦੀ ਇਜਾਜ਼ਤ ਦੇਣ ਲਈ ਪਾਕਿਸਤਾਨ ਤਿਆਰ
Next articleਕਰੋਨਾ ਦੇ ਨਵੇਂ ਵੈਰੀਏਂਟ ਅਤੇ ਤੀਸਰੀ ਵੇਵ ਪ੍ਰਤੀ ਸਿਹਤ ਵਿਭਾਗ ਚੌਕਸ