(ਸਮਾਜ ਵੀਕਲੀ) ਬਾਬਾ ਜੀ ਇਹ ਸਰਕਾਰ ਹਰ ਰੋਜ਼ ਅਖ਼ਬਾਰਾਂ, ਟੀਵੀ ਰਾਹੀਂ ਸਾਨੂੰ ਸਮਾਜਿਕ ਦੂਰੀ ਰੱਖਣ ਬਾਰੇ ਆਖਦੀ ਹੈ ,”ਇਹ ਸਮਾਜਿਕ ਦੂਰੀ ਕੀ ਹੁੰਦੀ ਹੈ ?”ਚੱਗੜ ਸਿੰਘ ਦੇ ਪੋਤਰੇ ਨੇ ਪੁੱਛਿਆ।
ਪੋਤਰਿਆਂ ਇਹ ਸਮਾਜਿਕ ਦੂਰੀ ਦੋ ਸਾਲ ਦੀ ਨਹੀਂ ਆਪਾਂ ਇਹ ਦੂਰੀ ਪੀੜ੍ਹੀ ਦਰ ਪੀੜ੍ਹੀ ਰੱਖ ਰਹੇ ਹਾਂ, ਜਿਵੇਂ ਹਵੇਲੀ ਵਾਲੇ ਸਰਦਾਰ ਆਪਣੇ ਤੋਂ ਭਾਂਡੇ ਅਲੱਗ ਰੱਖਦੇ ਹਨ। ਆਪਾਂ ਨੂੰ ਚੌਕੇ ਤੇ ਨਹੀਂ ਚੜਣ ਦਿੰਦੇ। ਦੂਰੋਂ ਹੀ ਆਪਾਂ ਨੂੰ ਰੋਟੀ ,ਚਾਹ ਆਦਿ ਦਿੰਦੇ ਹਨ ,ਤਾਂ ਤੇ ਆਪਣੇ ਨਾਲ ਲੱਗਕੇ ਉਹ ਭਿੱਠੇ ਨਾ ਜਾਣ ।ਬਸ ਪੋਤਰਿਆਂ ਇਹੀ ਸਮਾਜਿਕ ਦੂਰੀ ਹੈ। ਬਾਬਾ ਚੱਗੜ ਸਿੰਘ ਨੇ ਪੋਤਰੇ ਨੂੰ ਉੱਤਰ ਦਿੱਤਾ।
ਆਪਜੀ ਦਾ ਸ਼ੁੱਭ ਚਿੰਤਕ ਪਾਠਕ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕਖਾਨਾ ਝਬੇਲਵਾਲੀ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly