ਸਾਨੂੰ ਅਗਲੀ ਪੀੜ੍ਹੀ ਨੂੰ ਸ਼ੁੱਧ ਵਾਤਾਵਰਣ ਵੀ ਤੋਹਫ਼ੇ ਵਜੋਂ ਦੇਣਾ ਚਾਹੀਦਾ ਹੈ: ਬੋਬੀ ਬੋਲ਼ਾ
ਰੋਪੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਮੁੱਖ ਸੜਕ ‘ਤੇ ਪਿੰਡ ਮਲਿਕਪੁਰ ਵਿਖੇ ਸਥਿਤ ਕੇਸਰਪਾਲ ਹੋਟਲ ਦੇ ਮਾਲਕ, ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਸੁਖਇੰਦਰਪਾਲ ਸਿੰਘ ਬੌਬੀ ਬੋਲ਼ਾ ਵੱਲੋਂ ਆਪਣੇ ਹੋਟਲ ਦੀ ਪਾਰਕ ਨੂੰ ਖੂਬਸੂਰਤ ਬਣਾਉਣ ਲਈ ਵੱਖੋ-ਵੱਖਰੀ ਕਿਸਮ ਦੇ ਸ਼ਾਨਦਾਰ ਫੁੱਲਦਾਰ, ਫਲਦਾਰ, ਸਜਾਵਟੀ ਅਤੇ ਛਾਂਦਾਰ ਬੂਟੇ ਲਗਾਏ ਹੋਏ ਹਨ। ਜਿਨਾਂ ਦੀ ਸਾਰੀ ਸਾਂਭ-ਸੰਭਾਲ ਉਹ ਆਪਣੇ ਹੱਥੀਂ ਕਰਦੇ ਹਨ। ਨਿੱਜੀ ਬਗੀਚੀਆਂ ਤੋਂ ਇਲਾਵਾ ਉਹਨਾਂ ਵੱਖੋ-ਵੱਖ ਕਿਸਮ ਦੇ ਬੂਟਿਆਂ ਦੀਆਂ ਪਨੀਰੀਆਂ ਅਲਿਹਦਾ ਤੌਰ ‘ਤੇ ਬੀਜੀਆਂ ਹੋਈਆਂ ਹਨ।
ਜਿਨ੍ਹਾਂ ਬਾਰੇ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਵੈਸੇ ਤਾਂ ਉਹ ਹੋਟਲ ਆਉਣ ਵਾਲ਼ੇ ਹਰੇਕ ਚਾਹਵਾਨ ਸੱਜਣ ਨੂੰ ਤੋਹਫੇ ਵਜੋਂ ਬੂਟੇ ਦਿੰਦੇ ਹਨ ਪਰ ਬਰਸਾਤ ਅਤੇ ਬਸੰਤ ਰੁੱਤਾਂ ਮੌਕੇ ਉਹ ਬਾਕਾਇਦਾ ਸਮਾਜਿਕ ਸੰਸਥਾਵਾਂ ਨੂੰ ਪਹੁੰਚ ਕਰਕੇ ਲੰਗਰ ਦੀ ਤਰਜ ‘ਤੇ ਬੂਟੇ ਵੰਡਦੇ ਹਨ। ਇਸ ਤਰ੍ਹਾਂ ਦਾ ਖਿਆਲ ਆਉਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਚੱਲ ਰਹੇ ਮਸ਼ੀਨੀ ਯੁੱਗ ਵਿੱਚ ਹੋ ਰਹੀ ਪ੍ਰਦੂਸ਼ਣ ਦੀ ਭਰਮਾਰ ਨੂੰ ਮੁੱਖ ਰੱਖਦਿਆਂ ਆਉਣ ਵਾਲ਼ੀ ਪੀੜ੍ਹੀ ਨੂੰ ਦੇਣ ਲਈ ਸ਼ੁੱਧ ਵਾਤਾਵਰਣ ਤੋਂ ਵੱਡਾ ਤੋਹਫਾ ਕੋਈ ਨਹੀਂ ਹੈ ਤੇ ਉਸਦਾ ਇੱਕੋ ਇੱਕ ਤਰੀਕਾ ਅਤੇ ਹੱਲ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly