ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਕੈਨੇਡਾ ਦੇ ਗੁਆਂਢੀ ਮੁਲਕ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਲੇਕ ਟਾਹੋ ਇਲਾਕੇ ਦੇ ਪਹਾੜੀ ਖੇਤਰ ਚ ਬਰਫਿਲੀਆਂ ਢਿਗਾਂ ਹੇਠ ਦੱਬੇ ਜਾਣ ਕਾਰਨ 8 ਸਕੀਅਰਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਇੱਕ ਹੋਰ ਲਾਪਤਾ ਦੱਸਿਆ ਜਾ ਰਿਹਾ ਹੈ ਇਸ ਦਰਦਨਾਕ ਘਟਨਾ ਵਿੱਚ ਮਰਨ ਵਾਲਿਆਂ ਵਿੱਚ ਸ਼ੂਗਰ ਬੌਲ ਯੂਥ ਸਕੀ ਟੀਮਾਂ ਨਾਲ ਜੁੜੇ ਨੌਜਵਾਨਾਂ ਦੀਆਂ ਮਾਵਾਂ ਵੀ ਸ਼ਾਮਲ ਹਨ, ਜਿਸ ਕਾਰਨ ਸਥਾਨਕ ਭਾਈਚਾਰੇ ਵਿੱਚ ਡੂੰਘਾ ਸੋਗ ਛਾ ਗਿਆ ਹੈ। ਸਥਾਨਕ ਮੀਡੀਆ ਅਤੇ ਪ੍ਰਸ਼ਾਸਨ ਮੁਤਾਬਕ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਟੋਲ੍ਹੀ ਬੈਕਕੰਟਰੀ ਸਕੀਅਰ ਪਹਾੜੀ ਖੇਤਰ ਵਿੱਚ ਸਕੀਅਿੰਗ ਕਰ ਰਹੀ ਸੀ। ਅਚਾਨਕ ਉਪਰਲੀ ਢਿੱਗਾਂ ਨੇ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਕਈ ਲੋਕ ਬਰਫ਼ ਹੇਠ ਦੱਬ ਗਏ। ਬਚਾਅ ਟੀਮਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕਈ ਘੰਟਿਆਂ ਤੱਕ ਰੈਸਕਿਊ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਕੁਝ ਲੋਕਾਂ ਨੂੰ ਜਿਉਂਦਾ ਬਚਾ ਲਿਆ ਗਿਆ, ਪਰ 8 ਵਿਅਕਤੀਆਂ ਨੂੰ ਨਹੀਂ ਬਚਾਇਆ ਜਾ ਸਕਿਆ। ਮਰਨ ਵਾਲੇ ਸਾਰੇ ਲੋਕ ਅਨੁਭਵੀ ਸਕੀਅਰ ਦੱਸੇ ਜਾ ਰਹੇ ਹਨ। ਜਾਂਚ ਅਧਿਕਾਰੀਆਂ ਅਨੁਸਾਰ ਭਾਰੀ ਬਰਫ਼ਬਾਰੀ ਕਾਰਨ ਅਜਿਹੇ ਹਾਦਸੇ ਹੋਣ ਦੇ ਖਤਰੇ ਦੇ ਬਾਵਜੂਦ ਵੀ ਕੁਝ ਲੋਕ ਪਹਾੜੀ ਖੇਤਰ ਵੱਲ ਗਏ ਜੋ ਕਿ ਹਾਦਸੇ ਦਾ ਕਾਰਨ ਬਣਿਆ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਰਫ਼ੀਲੇ ਅਤੇ ਪਹਾੜੀ ਇਲਾਕਿਆਂ ਵਿੱਚ ਜਾਣ ਤੋਂ ਪਹਿਲਾਂ ਮੌਸਮੀ ਚੇਤਾਵਨੀਆਂ ਅਤੇ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



