ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ )-ਅੱਜ ਸਾਮੀ ਕਨੇਡਾ ਦੀ ਰਾਜਧਾਨੀ ਔਟਵਾ ਚ ਸਥਾਨਕ ਹਵਾਈ ਅੱਡੇ ਦੇ ਨਜ਼ਦੀਕ ਇੱਕ ਛੋਟਾ ਹਵਾਈ ਜਹਾਜ਼ ਹਾਦਸਾ ਗ੍ਰਸਤ ਹੋ ਜਾਣ ਮਗਰੋਂ ਜੰਗਲੀ ਦਰਖਤਾਂ ਦੇ ਝੁੰਡ ਚ ਡਿੱਗ ਜਾਣ ਮਗਰੋਂ ਬੁਰੀ ਤਰ੍ਹਾਂ ਟੁੱਟ ਗਿਆ ਜਹਾਜ ਚ ਸਵਾਰ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦੋਂ ਕਿ ਤੀਸਰੇ ਵਿਅਕਤੀ ਸਬੰਧੀ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਮੌਕੇ ਤੇ ਪੁੱਜੀਆਂ ਬਚਾਅ ਅਮਲੇ ਦੀਆਂ ਟੀਮਾਂ ਵੱਲੋਂ ਰਾਹਤ ਕਾਰਜ ਆਰੰਭ ਕਰਦਿਆਂ ਜ਼ਖਮੀ ਹਾਲਤ ਚ ਮਿਲੇ ਦੋ ਵਿਅਕਤੀਆਂ ਨੂੰ ਹਸਪਤਾਲ ਚ ਦਾਖਲ ਕਰਵਾ ਦਿੱਤਾ ਗਿਆ ਹੈ। ਅਤੇ ਆਮ ਨਾਗਰਿਕਾਂ ਨੂੰ ਘਟਨਾ ਵਾਲੇ ਖੇਤਰ ਚ ਜਾਣ ਤੋਂ ਵਰਜਿਤ ਕਰ ਦਿੱਤਾ ਗਿਆ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



