HOME ਨਿੱਕਾ ਮੂੰਹ ਵੱਡੀ ਗੱਲ (ਮਿੰਨੀ ਕਹਾਣੀ)

ਨਿੱਕਾ ਮੂੰਹ ਵੱਡੀ ਗੱਲ (ਮਿੰਨੀ ਕਹਾਣੀ)

ਕੰਵਲਜੀਤ ਕੌਰ
   (ਸਮਾਜ ਵੀਕਲੀ)   ਅੱਜ ਮੈਂ ਇੱਕ ਅੱਠਵੀਂ ਕਲਾਸ ਵਿੱਚ ਪੜ੍ਹਦੇ ਬੱਚੇ ਨੂੰ ਪੁੱਛਿਆ ਕਿ ਤੁਸੀਂ ਘੁੰਮਣ ਕਿਤੇ ਨਹੀਂ ਗਏ ,ਛੁੱਟੀਆਂ ਦੇ ਵਿੱਚ ਕਿਉਂਕਿ ਸਾਰੇ ਬੱਚੇ ਕਿਤੇ ਨਾ ਕਿਤੇ ਗਏ ਹਨ, ਗੱਲਾਂ ਦੱਸ ਰਹੇ ਹਨ ਪਰ ਤੂੰ ਕੋਈ ਗੱਲ ਨਹੀਂ ਦੱਸੀ?’ ਉਸ ਬੱਚੇ ਨੇ ਮੇਰੇ ਦਿਲ ਨੂੰ ਹਲੂਣ ਕੇ ਰੱਖ ਦਿੱਤਾ ਕਿ ‘ਮੈਡਮ! ਸਾਡਾ ਪ੍ਰੋਗਰਾਮ ਸੀ ਕਿਦਾਰ ਨਾਥ ਦਰਸ਼ਨ ਕਰਨ ਜਾਣ ਦਾ, ਪਰ ਮੈਂ ਆਪਣੇ ਘਰਦਿਆਂ ਨੂੰ ਰੋਕ ਦਿੱਤਾ ਜਾਣ ਤੋਂ ਤੇ ਕਿ ਉਹ ਨਹੀਂ ਜਾਵੇਗਾ ਤੇ ਪੱਕੀ ਗੱਲ ਹੈ ਬਾਕੀ ਵੀ ਨਹੀਂ ਜਾਣਗੇ, ਉਹਦੇ ਕਰਕੇ ਤਾਂ ਪ੍ਰੋਗਰਾਮ ਬਣ ਰਿਹਾ ਸੀ। ‘ ਮੈਂ ਪੁੱਛਿਆ’ ਉਹਨੇ ਮਨਾਂ ਕਿਉਂ ਕੀਤਾ, ਇਹ ਤਾਂ ਮੌਕੇ ਕਦੀਂ ਕਦੀਂ ਮਿਲਦੇ ਹਨ। ‘ਉਹਨੇ ਬੜੀ ਮਾਸੂਮੀਅਤ ਨਾਲ ਜਵਾਬ ਦਿੱਤਾ ,’ਮੈਡਮ! ਕੋਈ ਗੱਲ ਨਹੀਂ, ਪਰ ਜਿੰਨੀਆਂ ਖਬਰਾਂ ਉਹ ਟੀਵੀ ਤੇ ਸੁਣ ਰਿਹਾ ਸੀ ਜਾਂ ਮੋਬਾਈਲ ਤੇ ਦੇਖ ਰਿਹਾ ਸੀ , ਉਥੇ ਬੰਦਾ ਹੀ ਬੰਦੇ ਦੇ ਉੱਤੇ ਚੜ੍ਹ ਕੇ ਦਰਸ਼ਨ ਕਰਨ ਜਾ ਰਿਹਾ ਹੈ ਤੇ ਨਾਲੇ ਕੁਝ ਨਾ ਕੁਝ ਵਾਰਦਾਤਾਂ ਕਿਤੇ ਨਾ ਕਿਤੇ ਹੋ ਰਹੀਆਂ ਸਨ ,ਕਿਤੇ ਪਹਾੜ ਖਿਸਕ ਰਹੇ ਹਨ ,ਕਿਤੇ ਕੁਝ ਹੋ ਰਿਹਾ ਸੀ ਤੇ ਫ਼ਿਰ ਸਭ ਤੋਂ ਜ਼ਿਆਦਾ ਉਹਨੂੰ ਮਹਿਸੂਸ ਹੁੰਦਾ ਹੈ ਕਿ ਜਿਹੜੇ ਐਨ ਡੀ ਆਰ ਐਫ ਜਾਂ ਪੁਲਿਸ ਵਿੱਚ ਬੰਦੇ ਹਨ ਉਹ ਵੀ ਕਿਸੇ ਦੇ ਬਾਪ ਹਨ ਭਰਾ ਹਨ ਕੁਝ ਨਾ ਕੁਝ ਤਾਂ ਲੱਗਦੇ ਹਨ ,ਉਹਨਾਂ ਦੇ ਉੱਤੇ ਕਿੰਨਾ ਬੋਝ ਪੈ ਜਾਂਦਾ ਹੈ, ਜਦੋਂ ਕੋਈ ਹਾਦਸਾ ਹੋ ਜਾਂਦਾ ਹੈ, ਇਸ ਲਈ ਦਰਸ਼ਨ ਆਪਣੇ ਘਰ ਬਹਿ ਕੇ ਵੀ ਪਰਮਾਤਮਾ ਦਾ ਸਿਮਰਨ ਹੀ ਕਰਨਾ ਹੈ  ਕਿਤੇ ਵੀ ਬਹਿਕੇ ਕੀਤਾ ਜਾ ਸਕਦਾ ਹੈ।’ ਮੇਰੇ ਕੋਲ ਕਹਿਣ ਵਾਸਤੇ ਕੁਝ ਨਾ ਰਿਹਾ, ਬਸ ਅੱਖਾਂ ਵਿੱਚ ਹੰਝੂ ਆ ਗਏ ਕਿ ਇੰਨਾ ਕੁ ਬੱਚਾ ਇੰਨਾ ਸੋਚ ਸਕਦਾ ਹੈ ਤਾਂ ਵੱਡੇ ਵੱਡੇ ਬੰਦੇ ਜੋ ਬੰਦਿਆਂ ਦੇ ਉੱਤੇ ਘਨਾੜੀ ਚੜ੍ਹ ਕੇ ਦਰਸ਼ਨ ਕਰਨ ਜਾਂਦੇ ਹਨ ,ਉਹਨਾਂ ਨੇ ਕਦੇ ਸੋਚਿਆ ਕਿ ਉਹ ਆਪਣੇ ਜਿਉਣ ਲਈ ਕਿੰਨੀ ਔਖ ਨਾਲ ਜਿਨਾਂ ਦੇ ਕੋਲ ਖਾਣ ਵਾਸਤੇ ਵੀ ਰੋਟੀ ਨਹੀਂ ਹੈ ਇਹਨਾਂ ਬੋਝ ਚੁੱਕਣਾ ਉਹਨਾਂ ਲਈ ਕਿੰਨਾ ਕੁ ਸੌਖਾ ਹੈ, ‘ਨਿੱਕਾ ਮੂੰਹ ਵੱਡੀ ਗੱਲ’ ਮੈਨੂੰ ਬਹੁਤ ਵੱਡਾ ਜਵਾਬ ਦੇ ਗਈ, ਉਹਦੀਆਂ ਸਮਝਦਾਰੀ ਦੀਆਂ ਗੱਲਾਂ ਮੈਂ ਤਕਰੀਬਨ ਹਰ ਇੱਕ ਨਾਲ ਸਾਂਝੀਆਂ ਕੀਤੀਆਂ।
ਕੰਵਲਜੀਤ ਕੌਰ  ਰੋਹਤਕ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫੈਮਿਲੀ ਪ੍ਰੋਬਲਮ
Next articleਸੱਭਿਆਚਾਰਕ ਵਿਧਾਵਾਂ ਦਾ ਸਾਂਝਾ ਸੁਮੇਲ:-ਅਮਰੀਕ ਤਲਵੰਡੀ