“ਮਿੱਠੀ ਧੁੰਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ।”
(ਸਮਾਜ ਵੀਕਲੀ) ਸ਼ੁੱਧ ਸ਼ਬਦ ਜੋੜ ਲਿਖਣ ਲਈ ਪਹਿਲੀ ਪੰਕਤੀ ‘ਚ ‘ਧ’ ਉਪਰ ਟਿੱਪੀ’ ਨਹੀਂ ਸੀ ਪੈਣੀ ਚਾਹੀਦੀ। ਇਸ ਤੇ ਗੱਲ ਕਰਨ ਤੋਂ ਪਹਿਲਾਂ ਇੱਕ ਸੁਣੀ-ਸੁਣਾਈ ਗੱਲ ਯਾਦ ਆ ਗਈ।ਪਹਿਲਾਂ ਉਹ ਸੁਣੋ।ਕਿਸੇ ਸਕੂਲ ‘ਚ ਇੰਦਰ ਸਿੰਘ ਨਾਂ ਦਾ ਵਿਆਕਤੀ ਅਧਿਆਪਕ ਸੀ।ਉਹ ਇੱਕ ਦਿਨ ਸਕੂਲ ਆਏ ਤੇ ਆਪਣੀ ਹਾਜ਼ਰੀ ਲਾਉਣੀ ਭੁੱਲ ਗਏ ਤੇ ਬੱਚਿਆਂ ਦੀ ਪੜ੍ਹਾਈ-ਲਿਖਾਈ ‘ਚ ਰੁੱਝ ਗਏ। ਐਨੇ ਨੂੰ ਕੋਈ ਅਧਿਕਾਰੀ ਸਕੂਲ ਚੈਕਿੰਗ ਲਈ ਆ ਗਿਆ। ਕਿਉਂਕਿ ਅਧਿਕਾਰੀ ਤਾਂ ਪੜ੍ਹਾਈ-ਲਿਖਾਈ ਥੋੜ੍ਹਾ ਦੇਖਦੇ ਹੁੰਦੇ ਆ।ਉਹਨਾਂ ਨੂੰ ਹਾਜ਼ਰੀ ਯਕੀਨੀ ਚਾਹੀਦਾ ਐ।ਕਹਿੰਦਾ ਇੰਦਰ ਸਿਆਂ ਹਾਜ਼ਰੀ ਨਹੀਂ ਲਗਾਈ। ਮਾਸਟਰ ਜੀ ਕਹਿੰਦੇ, “ਜਨਾਬ ਛੋਟੀ ਈ ਕਈ ਮਾਤਰਾ ਬੜੀ ਜਾਂ ਇੰਦਰ? ਪਰ ਇੱਥੇ ਵੀ ਸੋਚਣ ਵਾਲੀ ਗੱਲ ਇਹ ਸੀ ਕਿ ਕੀ ਯੂਨੀਵਰਸਿਟੀ ਦਾ ਮਸਲਾ ਵੱਡਾ ਹੈ ਜਾਂ ਟਿੱਪੀ ?? ਟਿੱਪੀ ਦੀ ਗਲਤੀ ਪੋਸਟਰ/ਬੈਨਰ ਛਾਪਣ ਸਮੇਂ ਪ੍ਰੈੱਸ ਤੋਂ ਵੀ ਸਕਦੀ ਹੈ।ਸਲੋਗਨ ਲਿਖ ਕੇ ਭੇਜਣ ਵਾਲੇ ਤੋਂ ਵੀ। ਹੁਣ ਇਹ ਟਿੱਪੀ ਦਾ ਮਸਲਾ ਸਾਡੇ ਵਿਦਵਾਨਾਂ ਦੀ ਨਜ਼ਰ ਪੈ ਗਿਆ।ਹੁਣ ਕਈ ਦਿਨ ਮਧਾਣੀ ਗਿੜਦੀ ਰਹਿਣੀ ਆ। ਟਿੱਪੀ ਦੀ ਗਲਤੀ ਬਾਰੇ ਕਈ ਗੱਲਾਂ ਸੋਚਣ ਵਾਲੀਆਂ ਹਨ।ਕੀ ਦਰੁਸਤ ਪੋਸਟਰ/ਬੈਨਰ ਦੁਬਾਰਾ ਛਾਪਣ/ਛਪਾਉਣ ਦਾ ਵਕਤ ਸੀ?? ਕੀ ਵਿਦਿਆਰਥੀਆਂ ਕੋਲ ਲੋੜ੍ਹੀਦਾ ਸਮਾਂ ਤੇ ਵਿੱਤੀ ਸਾਧਨ ਸਨ?? ਕੀ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਜਾਂ ਨਹੀਂ ? ਜਾਂ ਯੂਨੀਵਰਸਿਟੀ ਦਾ ਮਸਲਾ ਵੱਡਾ ਹੋਣ ਕਾਰਨ ਟਿੱਪੀ ਅਣ-ਗਾਉਲੀ ਰਹਿ ਗਈ?? ਜਾਂ ਉਹਨਾਂ ਨੂੰ ਸ਼ੁੱਧ ਪੰਜਾਬੀ ਸ਼ਬਦ ਜੋੜ ਦਾ ਗਿਆਨ ਨਹੀਂ। ਸੋ ਭਰਾਵੋ,ਇਹ ਸ਼ਬਦ ਜੋੜ ਵਿਚਲੀ ਗਲਤੀ ਵਿਦਵਾਨਾਂ ਨੂੰ ਤਾਂ ਛੱਡੋ ਪ੍ਰਾਇਮਰੀ ਪੱਧਰ ਦੇ ਕਿਸੇ ਚੰਗੇ ਉਸਤਾਦ ਦੇ ਚੰਗੇ ਹੋਏ ਜਵਾਕ ਵੀ ਫੜ ਸਕਦੇ ਹਨ।ਵਿਦਵਾਨਾਂ ਨੂੰ ਦਿਲ ਵੱਡਾ ਕਰਕੇ ਪਹਿਲਾਂ ਵੱਡੇ ਮਸਲੇ ਬਾਰੇ ਸੋਚਣਾ ਚਾਹੀਦਾ ਹੈ।ਜੇ ਉਹਨਾਂ ਨੂੰ ਵਕਤ ਮਿਲਦਾ ਤਾਂ ਇਧਰੋਂ-ਉਧਰੋਂ ਪ੍ਰਬੰਧਕਾਂ ਦੇ ਫੋਨ ਨੰਬਰ ਲੈ ਕੇ ਉਹਨਾਂ ਨੂੰ ਪਿਆਰ ਨਾਲ ਗ਼ਲਤੀ ਦਾ ਅਹਿਸਾਸ ਕਰਵਾ ਦਿੰਦੇ ਤੇ ਨਾਲ ਹੀ ਅੱਗੇ ਤੋਂ ਆਪਣੀਆਂ ਸੇਵਾਵਾਂ ਸ਼ੁੱਧ ਸ਼ਬਦ ਜੋੜ ਲਿਖਣ ਲਈ ਪ੍ਰਦਾਨ ਕਰਨ ਲਈ ਗੱਲਬਾਤ ਕਰ ਲੈਂਦੇ। ਭਾਵੇਂ ਸ਼ੁੱਧ ਸ਼ਬਦ ਜੋੜ ਦਾ ਮਸਲਾ ਵੀ ਕਾਫੀ ਗੰਭੀਰ ਹੈ ਪਰ ਆਓ ਦਿਲ ਵੱਡੇ ਕਰਦੇ ਹੋਏ ਸ਼ੁੱਧ ਸ਼ਬਦ ਜੋੜ ਦੇ ਨਾਲ-ਨਾਲ ਵੱਡੇ ਮਸਲਿਆਂ ਨੂੰ ਤਰਜੀਹ ਦੇਈਏ ਅਤੇ ਯੂਨੀਵਰਸਿਟੀ ਵਿਦਿਆਰਥੀਆਂ ਨਾਲ ਖੜੀਏ।ਫਲੇਲ ਸਿੰਘ ਸਿੱਧੂ


