HOME ਆਜ਼ਾਦ ਦੇਸ਼ ਦਾ ਗੁਲਾਮ ਸਿਸਟਮ

ਆਜ਼ਾਦ ਦੇਸ਼ ਦਾ ਗੁਲਾਮ ਸਿਸਟਮ

2
ਹਰੀਸ਼ ਕੁਮਾਰ

 (ਸਮਾਜ ਵੀਕਲੀ)  ਜਦ ਵੀ ਕਿਸੇ ਵਿਅਕਤੀ ਨੂੰ ਸਖਤ ਮਿਹਨਤ ਅਤੇ ਕਾਬਲੀਅਤ ਨਾਲ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਤਾਂ ਉਹ ਵਿਅਕਤੀ ਤਹਿ ਦਿਲੋਂ ਇਹ ਸੋਚਦਾ ਹੈ ਕਿ ਮੈਂ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੂੰਗਾ। ਪਰ ਜਿਹੜੇ ਵਿਅਕਤੀ ਸਰਕਾਰੀ ਮਹਿਕਮੇ ਚ ਭਰਤੀ ਹੀ ਮੋਟੀ ਰਿਸ਼ਵਤ ਦੇਕੇ ਹੋਏ ਹੋਣ, ਮੇਰੀ ਕਹਾਣੀ ਉਹਨਾਂ ਨਾਲ ਸਬੰਧਤ ਨਹੀਂ ਹੈ। ਇੱਕ ਮਿਹਨਤੀ ਬੰਦਾ ਜਦ ਸਰਕਾਰੀ ਮੁਲਾਜ਼ਮ ਬਣਦਾ ਹੈ ਤਾਂ ਉਹ ਇਹੋ ਸੋਚਦਾ ਹੈ ਕਿ ਮੈਂ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਂਉਗਾ। ਪਰ ਉਸ ਦੇ ਸੀਨੀਅਰ ਅਧਿਕਾਰੀ ਉਸ ਨੂੰ ਇਮਾਨਦਾਰੀ ਨਾਲ ਕੰਮ ਹੀ ਨਹੀਂ ਕਰਨ ਦਿੰਦੇ। ਇਮਾਨਦਾਰ ਮੁਲਾਜ਼ਮ ਨੂੰ ਬਾਰ ਬਾਰ ਮੋਟੀਆਂ ਵਗਾਰਾਂ ਪਾਈ ਜਾਂਦੇ ਹਨ। ਜਦ ਇਮਾਨਦਾਰ ਮੁਲਾਜ਼ਮ ਇਹਨਾਂ ਵਗਾਰਾਂ ਦਾ ਮੁੱਲ ਵੀ ਆਪਣੀ ਤਨਖਾਹ ਵਿੱਚੋਂ ਦੇਣ ਲੱਗ ਪੈਂਦਾ ਹੈ ਤਾਂ ਉਸ ਦੇ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ। ਫਿਰ ਉਹੀ ਇਮਾਨਦਾਰ ਮੁਲਾਜ਼ਮ ਭ੍ਰਿਸ਼ਟ ਅਧਿਕਾਰੀਆਂ ਦੀਆਂ ਲੋੜਾਂ ਪੂਰੀਆਂ ਕਰਨ ਖਾਤਰ ਖੁਦ ਵੀ ਭ੍ਰਿਸ਼ਟ ਹੋ ਜਾਂਦਾ ਹੈ ਅਤੇ ਉਹ ਇਮਾਨਦਾਰੀ ਦਾ ਰਾਹ ਛੱਡਕੇ ਕੁਰੱਪਸ਼ਨ ਕਰਨ ਲੱਗ ਪੈਂਦਾ ਹੈ ਤਾਂ ਕਿ ਉਹ ਆਪਣੇ ਉੱਚ ਅਧਿਕਾਰੀਆਂ ਦੀਆਂ ਡਿਮਾਡਾਂ ਪੂਰੀਆਂ ਕਰ ਸਕੇ। ਇਸ ਤਰ੍ਹਾਂ ਇਹ ਸਾਡਾ ਸਰਕਾਰੀ ਸਿਸਟਮ ਇੱਕ ਇਮਾਨਦਾਰ ਬੰਦੇ ਨੂੰ ਵੀ ਬੇਈਮਾਨ ਬਣਾ ਦਿੰਦਾ ਹੈ। ਮੈਂ ਵੀ ਇੱਕ ਸਰਕਾਰੀ ਮਹਿਕਮੇ ਵਿੱਚ ਅਜੇਹੇ ਸਿਸਟਮ ਦਾ ਸ਼ਿਕਾਰ ਹੋਇਆ ਹਾਂ। ਹੁਣ ਲੋੜ ਹੈ ਅਜੇਹੇ ਸਿਸਟਮ ਨੂੰ ਬਦਲਣ ਦੀ ਜਾਂ ਅਜੇਹੇ ਸਿਸਟਮ ਨੂੰ ਰੂਸ ਜਾਂ ਫਰਾਂਸ ਦੀ ਕ੍ਰਾਂਤੀ ਵਾਂਗ ਤਬਾਹ ਕਰਨ ਦੀ। ਤਾਂਹੀ ਸਾਡੀਆਂ ਆਉਂਣ ਵਾਲੀਆਂ ਔਲਾਦਾਂ ਜਾਂ ਨਸਲਾਂ ਇਸ ਦੇਸ਼ ਵਿੱਚ ਆਜ਼ਾਦੀ ਅਤੇ ਸ਼ਾਂਤੀ ਨਾਲ ਰਹਿ ਸਕਣਗੀਆਂ।
ਹਰੀਸ਼ ਕੁਮਾਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article42ਵਾਂ ਇੰਡੀਅਨ ਆਾਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ, ਭਾਰਤ ਪੈਟਰੋਲੀਅਮ ਮੁੰਬਈ ਨੇ ਬੀਐਸਐਫ ਜਲੰਧਰ ਨੂੰ 2-1 ਨਾਲ ਹਰਾਇਆ
Next articleਚੜ੍ਹਦੀ ਕਲਾ ਐਸੋਸੀਏਸ਼ਨ ਦੇ ਸਮਾਜ ਭਲਾਈ ਕਾਰਜਾਂ ਦੀ ਬੀਸੀ ਵਿਧਾਨ ਸਭਾ ਚ ਸ਼ਲਾਘਾ, ਐਸੋਸੀਏਸ਼ਨ ਦੇ ਪੰਜ ਮੈਂਬਰਾਂ ਦਾ ਵਿਸ਼ੇਸ਼ ਸਨਮਾਨ