*ਲੋਕਤੰਤਤਰੀ ਦੇਸ਼ ‘ਚ ਹਿੰਸਾ ਲਈ ਕੋਈ ਜਗਾ ਨਹੀ-ਹੈਪੀ ਜੌਹਲ ਖਾਲਸਾ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੇ ਦਿਨੀਂ ਲੋਕ ਸਭਾ ਹਲਕਾ ਮੰਡੀ ਤੋਂ ਨਵੀਂ ਚੁਣੀ ਗਈ ਲੋਕ ਸਭਾ ਮੈਂਬਰ ਕੰਗਣਾ ਰਨਾਊਣ ਦੇ ਚੰਡੀਗੜ ਏਅਰਪੋਰਟ ‘ਤੇ ਚੈਕਿੰਗ ਦੌਰਾਨ ਥੱਪੜ ਮਾਰਨ ਵਾਲੀ ਮਹਿਲਾ ਜਵਾਨ ਕੁਲਵਿੰਦਰ ਕੌਰ ਦੇ ਬਾਰੇ ‘ਚ ਗੱਲਬਾਤ ਕਰਦਿਆਂ ਇਲਾਕੇ ਦੇ ਉੱਘੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਹੈਪੀ ਜੌਹਲ ਖਾਲਸਾ ਨੇ ਕਿਹਾ ਕਿ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਥੱਪੜ ਕਾਂਡ ਤੋਂ ਸਾਡੇ ਸਮਾਜ ਨੂੰ ਭਵਿੱਖ ਲਈ ਸਬਕ ਲੈਣ ਦੀ ਜਰੂਰਤ ਹੈ | ਉਨਾਂ ਕਿਹਾ ਕਿ ਸਾਡਾ ਦੇਸ਼ ਦੁਨੀਆ ਦਾ ਸੱਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਜਿੱਥੇ ਹਿੰਸਾ ਲਈ ਕੋਈ ਜਗਾ ਨਹੀ ਹੈ | ਉਨਾਂ ਅੱਗੇ ਕਿਹਾ ਕਿ ਹਰ ਵਿਅਕਤੀ ਜਾਂ ਔਰਤ ਦੀ ਇੱਕ ਨਿੱਜੀ ਭਾਵਨਾ ਜਾਂ ਅਹਿਸਾਸ ਹੋ ਸਕਦਾ ਹੈ, ਜਿਸ ਨੂੰ ਪ੍ਰਗਟਾਉਣ ਦੇ ਹੋਰ ਵੀ ਕਈ ਤਰੀਕੇ ਹਨ | ਅਸੀਂ ਆਜ਼ਾਦ ਦੇਸ਼ ‘ਚ ਰਹਿੰਦ ਹੋਏ ਵੀ ਹਿੰਸਾ ਨੂੰ ਕਦੇ ਵੀ ਤਰਜੀਹ ਨਹੀਂ ਦੇ ਸਕਦੇ | ਜੇਕਰ ਮਹਿਲਾ ਜਵਾਨ ਦੇ ਮਨ ‘ਚ ਕੰਗਣਾ ਦੇ ਪ੍ਰਤੀ ਕਿਸਾਨੀ ਅੰਦੋਲਨ ਦੌਰਾਨ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਇੰਨਾ ਦੁੱਖ ਸੀ ਤਾਂ ਉਹ ਇਸ ਨੂੰ ਪ੍ਰਗਟਾਉਣ ਦਾ ਕੋਈ ਹੋਰ ਤਰੀਕਾ ਵੀ ਅਪਣਾ ਸਕਦੀ ਸੀ | ਕੀ ਅਜਿਹੀਆਂ ਹਰਕਤਾਂ ਦੇ ਨਾਲ ਸਾਡੇ ਆਉਣ ਵਾਲੀ ਪੀੜੀ ਪ੍ਰਭਵਿਤ ਨਹੀਂ ਹੋਵੇਗੀ, ਜੋ ਕਿ ਆਪਣੀ ਮਿਹਨਤ ਦੇ ਦਮ ‘ਤੇ ਕੇਂਦਰੀ ਏਜੰਸੀਆਂ ‘ਚ ਨੌਕਰੀਆਂ ਪ੍ਰਾਪਤ ਕਰਨ ਦੀਆਂ ਚਾਹਵਾਨ ਹਨ? ਕੀ ਆਪਣੀ ਮਨ ਦੀ ਦਸ਼ਾ ਤੇ ਗੱਲ ਰੱਖਣ ਦਾ ਸਿਰਫ ਤੇ ਸਿਰਫ ਹਿੰਸਾ ਹੀ ਇੱਕ ਮਾਤਰ ਰਸਤਾ ਹੈ | ਇਸ ਲਈ ਜਰੂਰੀ ਹੈ ਕਿ ਅਜਿਹੀਆਂ ਘਟਨਾਵਾਂ ਤੋਂ ਸਬਕ ਲੈ ਕੇ ਸਾਡੇ ਸਮਾਜ ਨੂੰ ਅੱਗੇ ਵਧਣ ਦੀ ਲੋੜ ਹੈ ਨਾ ਕਿ ਹਿੰਸਾ ਦਾ ਰਸਤਾ ਅਪਣਾ ਕੇ ਆਪਣਾ ਭਵਿੱਖ ਤਬਾਹ ਕਰਨ ਦੀ ਲੋੜ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly