ਅਸਮਾਨੀ ਬਿਜਲੀ ਨੇ ਲਈ ਨੌਜਵਾਨ ਦੀ ਜਾਨ

ਕਪੂਰਥਲਾ,  (ਕੌੜਾ)– ਪਿੰਡ ਸਿੱਧਵਾਂ ਦਾ ਰਹਿਣ ਵਾਲਾ 21 ਸਾਲਾਂ ਨੌਜਵਾਨ ਜਸਪ੍ਰੀਤ ਸਿੰਘ ਜੱਸੀ ਪੁੱਤਰ ਜਸਵੀਰ ਸਿੰਘ ਸਿੱਧੂ ਸ਼ੁੱਕਰਵਾਰ ਸ਼ਾਮ ਨੂੰ ਮੌਸਮ ਖ਼ਰਾਬ ਹੋਣ ਦੇ ਕਾਰਨ ਪੈ ਰਹੀ ਕਿਣਮਿਣ ਅਤੇ ਗਰਜ਼ ਰਹੇ ਬੱਦਲਾਂ ਦੇ ਚੱਲਦੇ ਆਪਣੇ ਖੇਤਾਂ ਵਿਚ ਲੱਗੀਆਂ ਆਲੂਆਂ ਦੀਆਂ ਢੇਰੀਆਂ ਨੂੰ ਤਰਪਾਲ ਦੇ ਨਾਲ ਢੱਕ ਰਿਹਾ ਸੀ ਤਾਂ ਅਚਾਨਕ ਉਸ ਦੇ ਉੱਪਰ ਅਸਮਾਨੀ ਬਿਜਲੀ ਡਿੱਗ ਪਈ ਜਿਸ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਜਿਸ ਸਮੇਂ ਨੌਜਵਾਨ ’ਤੇ ਬਿਜਲੀ ਡਿੱਗੀ ਅਤੇ ਉਸ ਸਮੇਂ ਅੱਗ ਦੀਆਂ ਲਾਟਾਂ ਦੇਖਣ ਨੂੰ ਮਿਲੀਆਂ ਅਤੇ ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਅੱਗ ’ਤੇ ਪਾਣੀ ਪਾਇਆ ਪਰ ਉਸ ਸਮੇਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਨੌਜਵਾਨ ਦੇ ਸਰੀਰ ਉੱਪਰ ਕੰਨ ਅਤੇ ਪੈਰ ਤੇ ਨਿਸ਼ਾਨ ਪਏ ਸਨ ਜਿੰਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਬਿਜਲੀ ਸਿਰ ਵਾਲੇ ਹਿੱਸੇ ਤੋਂ ਪੈ ਕੇ ਪੈਰਾਂ ਵਾਲੇ ਪਾਸੇ ਦੀ ਨਿਕਲ ਗਈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articlePTI-backed candidate Ali Amin Gandapur elected K-P CM, PML-N’s Sardar Ayaz Sadiq new NA Speaker
Next articleਕੈਪਟਨ ਅਜੀਤ ਸਿੰਘ ਕੌੜਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 2 ਨੂੰ