(ਸਮਾਜ ਵੀਕਲੀ)
ਸੱਚ ਪੜ੍ਹਾਂਗੇ ਜਿਹੜੇ ਦਿਨ ਅਖ਼ਬਾਰਾਂ ਵਿੱਚ
ਮੱਚ ਜਾਣੀ ਏ ਖਲਬਲੀ ਸਰਕਾਰਾਂ ਵਿੱਚ
ਮਜ੍ਹਬੀ ਜਿੰਨ ਦੀ ਸੰਘੀ ਜਦ ਤੱਕ ਨੱਪੀ ਨਾ
ਮਮਤਾ ਸਹਿਮੀ ਰਹਿਣੀ ਏ ਤਿਉਹਾਰਾਂ ਵਿੱਚ
ਗਿਟ ਮਿਟ ਕਰਕੇ ਵੰਡਾਂਗੇ ਸਨਮਾਨ ਜਦੋਂ
ਰੋਸ ਕੁਦਰਤੀ ਰਹਿਣੈ ਸਾਹਿਤਕਾਰਾਂ ਵਿੱਚ
ਧਰਮ ਧਰਮ ਨੂੰ ਭੰਡੇ ਇੰਝ ਨਹੀਂ ਹੋ ਸਕਦਾ
ਸਾਂਠ ਗਾਂਠ ਹੈ ਧਰਮੀਂ ਠੇਕੇਦਾਰਾਂ ਵਿੱਚ
ਕਦੇ ਪੰਜਾਬ ਨਾ ਫੜਿਆ ਜਾਂਦਾ ਵਖਤਾਂ ਨੂੰ
ਧਿਆਨ ਸਿੰਘ ਨਾ ਹੁੰਦੇ ਜੇ ਸਰਦਾਰਾਂ ਵਿੱਚ
ਉਸ ਭੜੁਵੇ ਤੋਂ ਜਾਨ ਦੀ ਕੀਮਤ ਕੀ ਪੁੱਛਣੀ
ਕਰੇ ਕਮਾਈ ਬੰਦਾ ਜੋ ਹਥਿਆਰਾਂ ਵਿੱਚ
ਇੱਕ ਤੋਂ ਦੋ ਬਣਾ ਕੇ ਆਪਾਂ ਕੀ ਖੱਟਿਆ
ਨਹਿਰੂ ਗਾਂਧੀ ਜਿਨਾਹ ਵੇਖਦੇ ਤਾਰਾਂ ਵਿੱਚ
ਅੱਛੇ ਦਿਨ ਸਵਾਹ ਆਉਣੇ ਨੇ ਰਾਜ਼ ਸਿਆਂ
ਸ਼ਰੇਆਮ ਤਾਂ ਵਿਕਦੈ ਝੂਠ ਬਜ਼ਾਰਾਂ ਵਿੱਚ
ਬਲਵਿੰਦਰ ਸਿੰਘ ਰਾਜ਼
9872097217
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly