ਪੁਲੀਸ ਹਿਰਾਸਤ ਵਿੱਚ ਮੌਤ ਦੇ ਮਾਮਲੇ ’ਚ ਛੇ ਪੁਲੀਸ ਕਰਮੀ ਮੁਅੱਤਲ

ਆਗਰਾ (ਸਮਾਜ ਵੀਕਲੀ):  ਆਗਰਾ ਦੇ ਐੱਸਐੱਸਪੀ ਮੁਨੀਰਾਜ ਜੀ ਨੇ ਕਿਹਾ ਕਿ ਪੁਲੀਸ ਹਿਰਾਸਤ ’ਚ ਵਿਅਕਤੀ ਦੀ ਮੌਤ ਦੇ ਮਾਮਲੇ ’ਚ ਜਗਦੀਸ਼ਪੁਰਾ ਪੁਲੀਸ ਸਟੇਸ਼ਨ ਦੇ ਛੇ ਪੁਲੀਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚ ਇਕ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਤਿੰਨ ਸਿਪਾਹੀ ਸ਼ਾਮਲ ਹਨ। ਵਾਲਮੀਕਿ ਭਾਈਚਾਰੇ ਦੇ ਲੋਕ ਅੱਜ ਅਰੁਣ ਦੇ ਘਰ ਇਕੱਤਰ ਹੋਏ ਅਤੇ ਉਨ੍ਹਾਂ ਮੌਤ ਦੀ ਨਿਰਪੱਖ ਜਾਂਚ ਮੰਗੀ। ਜ਼ਿਲ੍ਹਾ ਮੈਜਿਸਟਰੇਟ ਨੇ ਅਰੁਣ ਦੇ ਪਰਿਵਾਰ ਨੂੰ 10 ਲੱਖ ਰੁਪਏ ਦੇਣ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਫ਼ਾਈ ਕਰਮਚਾਰੀ ਵਜੋਂ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਐੱਸਐੱਪੀ ਮੁਤਾਬਕ ਅਰੁਣ, ਜੋ ਪੁਲੀਸ ਸਟੇਸ਼ਨ ’ਚ ਕਲੀਨਰ ਦਾ ਕੰਮ ਕਰਦਾ ਸੀ, ਨੇ ਮਾਲਖਾਨੇ ’ਚੋਂ 25 ਲੱਖ ਰੁਪਏ ਚੋਰੀ ਕੀਤੇ ਸਨ ਅਤੇ ਛਾਪਾ ਮਾਰ ਕੇ 15 ਲੱਖ ਰੁਪਏ ਬਰਾਮਦ ਕਰ ਲਏ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਸ਼ਹੂਰ ਤੁਕਬਾਜ਼ ਅ-ਕਵੀ “ਖਾਜ ਬਦਨਵੀ'” ਨਾਲ਼ ਮੁਲਾਕਾਤ
Next articleਯੂਪੀ ਪੁਲੀਸ ਨੇ ਪ੍ਰਿਯੰਕਾ ਨੂੰ ਹਿਰਾਸਤ ’ਚ ਲਿਆ