HOME ਸਮੁੱਚੀ ਦੁਨੀਆ ਵਿੱਚ ਬੈਠੇ ਪੰਜਾਬੀ ਲਾਹੌਰ ਪੰਜਾਬੀ ਕਾਨਫਰੰਸ ਨਾਲ ਜੁੜਨ- ਨਾਸਿਰ ਢਿੱਲੋ

ਸਮੁੱਚੀ ਦੁਨੀਆ ਵਿੱਚ ਬੈਠੇ ਪੰਜਾਬੀ ਲਾਹੌਰ ਪੰਜਾਬੀ ਕਾਨਫਰੰਸ ਨਾਲ ਜੁੜਨ- ਨਾਸਿਰ ਢਿੱਲੋ

ਨਾਸਿਰ ਢਿੱਲੋ

 (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਪੰਜਾਬੀ ਮਾਂ ਬੋਲੀ ਦੀ ਤਰੱਕੀ ਤੇ ਚੜਦੀ ਕਲਾ ਦੇ ਲਈ ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਪੰਜਾਬੀ ਬੈਠੇ ਹਨ ਉਹ ਕੁਝ ਨਾ ਕੁਝ ਪੰਜਾਬੀ ਮਾਂ ਬੋਲੀ ਸਬੰਧੀ ਜਰੂਰ ਕਰਦੇ ਹਨ। ਬੇਸ਼ੱਕ ਸਾਡੇ ਇਧਰ ਪੰਜਾਬ ਭਾਰਤ ਵਿੱਚ ਪੰਜਾਬੀ ਮਾਂ ਬੋਲੀ ਸਬੰਧੀ ਵੱਡੇ ਪ੍ਰੋਗਰਾਮ ਕਾਨਫਰੰਸਾਂ ਰੂਪ ਘੱਟ ਹੁੰਦੇ ਹਨ। ਯੂਰਪ ਦੇ ਵਿਦੇਸ਼ਾਂ ਤੇ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਅਕਸਰ ਹੀ ਵੱਡੇ ਪ੍ਰੋਗਰਾਮ ਤੇ ਕਾਨਫਰੰਸਾਂ ਹੁੰਦੀਆਂ ਰਹਿੰਦੀਆਂ ਹਨ। ਪੰਜਾਬੀ ਮਾਂ ਬੋਲੀ ਦੇ ਲਈ ਲਹਿੰਦੇ ਪੰਜਾਬ ਵਿੱਚ ਵੱਡਾ ਸੰਘਰਸ਼ ਕੀਤਾ ਜਾ ਰਿਹਾ ਹੈ ਕਿਉਂਕਿ ਉੱਥੇ ਸਰਕਾਰੀ ਤੌਰ ਤੇ ਪੰਜਾਬੀ ਲਾਗੂ ਨਹੀਂ ਫਿਰ ਵੀ ਪਾਕਿਸਤਾਨੀ ਪੰਜਾਬੀਆਂ ਨੇ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਾਉਣ ਲਈ ਜਿੱਥੇ ਸੰਘਰਸ਼ ਵਿੱਢਿਆ ਹੋਇਆ ਹੈ ਉਥੇ ਹੀ ਸਮੇਂ ਸਮੇਂ ਉੱਤੇ ਅਨੇਕਾਂ ਪੰਜਾਬੀ ਕਾਨਫਰਸਾਂ ਲਹਿੰਦੇ ਪੰਜਾਬ ਵਿੱਚ ਹੁੰਦੀਆਂ ਰਹਿੰਦੀਆਂ ਹਨ ਤੇ ਖਾਸ ਤੌਰ ਉੱਤੇ ਮਨੇ ਪਰਮੰਨੇ ਪੁਰਾਤਨ ਸ਼ਹਿਰ ਲਾਹੌਰ ਦੇ ਵਿੱਚ, ਇਹ ਕਾਨਫਰੰਸਾਂ ਜਾਂ ਪੰਜਾਬੀ ਸੰਬੰਧੀ ਪ੍ਰੋਗਰਾਮ ਰੱਖੇ ਜਾਂਦੇ ਹਨ ਹੁਣ ਵੀ ਪਾਕਿਸਤਾਨੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਅਨੇਕਾਂ ਪੰਜਾਬੀਆਂ ਨੇ ਇਕੱਤਰ ਹੋ ਕੇ ਇੱਕ ਵੱਡੀ ਪੰਜਾਬੀ ਕਾਨਫਰੰਸ ਰੱਖੀ ਹੈ ਜੋ ਤਿੰਨ ਦਿਨ ਪੰਜ ਛੇ ਸੱਤ ਦਸੰਬਰ ਚੱਲਣੀ ਹੈ। ਕੱਲ ਇਸਦੀ ਸ਼ੁਰੂਆਤ ਕੀਤੀ ਗਈ ਪੰਜਾਬੀ ਰੰਗ ਵਿੱਚ ਰੰਗੇ ਹੋਏ ਸ਼ਾਨਦਾਰ ਆਡੀਟੋਰੀਅਮ ਦੇ ਵਿੱਚ ਸਾਰਾ ਪ੍ਰੋਗਰਾਮ ਰੱਖਿਆ ਗਿਆ ਹੈ ਜੋਂ ਲਾਹੌਰ ਦੇ ਮਸ਼ਹੂਰ ਗੱਦਾਫੀ ਸਟੇਡੀਅਮ ਦੇ ਨਜਦੀਕ ਪਿਲਾਕ ਜਿਹੇ ਵੱਡੇ ਆਡਟੋਰੀਅਮ ਵਿੱਚ ਹੈ। ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਪਹਿਲੇ ਪੁਰਾਣੇ ਸਾਂਝੇ ਲੇਖਕਾਂ ਕਵੀਆਂ ਸ਼ਾਇਰਾਂ ਸਾਹਿਤਕਾਰਾਂ ਦੀਆਂ ਫੋਟੋਆਂ ਨਾਲ ਸ਼ਿੰਗਾਰੇ ਸ਼ਾਨਦਾਰ ਫਲੈਕਸ ਬੋਰਡ ਸਭ ਨੂੰ ਜੀ ਆਇਆ ਆਖ ਰਹੇ ਹਨ। ਇਸ ਕਾਨਫਰੰਸ ਦੇ ਮੁੱਖ ਪ੍ਰਬੰਧਕਾਂ ਦੇ ਵਿੱਚੋਂ ਜਾਣਿਆ ਪਛਾਣਿਆ ਪੰਜਾਬੀ ਨੌਜਵਾਨ ਨਾਸਿਰ ਢਿੱਲੋਂ,ਅਹਿਮਦ ਰਜਾ ਆਪਣੀ ਟੀਮ ਦੇ ਨਾਲ ਜਿੱਥੇ ਕੋਈ ਦਿਨਾਂ ਤੋਂ ਪ੍ਰਬੰਧਾਂ ਦੇ ਵਿੱਚ ਲੱਗੇ ਹੋਏ ਸੀ ਉੱਥੇ ਇਸ ਕਾਨਫਰੰਸ ਵਿੱਚ ਸ਼ਾਮਿਲ ਸਭ ਨੂੰ ਅਦਬ ਨਾਲ ਜੀ ਆਇਆ ਆਖਦਾ ਹੋਇਆ ਆਪਣਾ ਪ੍ਰੇਮ ਪਿਆਰ ਵੰਡ ਰਿਹਾ ਹੈ। ਤਿੰਨ ਦਿਨ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਸ਼ਾਇਰੋ ਸ਼ਾਇਰੀ ਲੋਕ ਗੀਤ ਸੰਗੀਤ ਪੰਜਾਬੀ ਗਾਇਕ ਕਲਾਕਾਰ ਤੇ ਹੋਰ ਅਨੇਕਾਂ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਜਾਣੀ ਹੈ। ਪਾਕਿਸਤਾਨ ਦੇ ਲਾਹੌਰ ਵਿਚ ਹੋ ਰਹੀ ਇਸ ਕਾਨਫਰੰਸ ਵਿੱਚ ਪੰਜਾਬ ਤੋਂ ਕੋਈ ਵਫ਼ਦ ਨਹੀਂ ਗਿਆ ਵੀਜ਼ਾ ਪ੍ਰਣਾਲੀ ਲਾਗੂ ਨਹੀਂ ਹੋਈ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਇਸ ਕਾਨਫਰਸ ਵਿੱਚ ਸ਼ਾਮਿਲ ਹੋ ਰਹੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਰ. ਐਸ. ਐਸ ਦਾ 100 ਸਾਲ ਦਾ ਗੱਦਾਰੀ ਵਾਲਾ ਇਤਿਹਾਸ-ਸੋਮ ਦੱਤ ਸੋਮੀ
Next articleਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਸਿਜਦਾ