ਭੈਣ ਨਾਨਕੀ

ਸਰਬਜੀਤ ਕੌਰ ਹਾਜੀਪੁਰ

(ਸਮਾਜ ਵੀਕਲੀ)

ਛਮ ਛਮ ਨਾਨਕੀ ਦੇ ਵਗੈ ਨੀਰ ਜੀ
ਮੇਰੇ ਘਰ ਦੇਦੇ ਰੱਬਾ ਇਕ ਵੀਰ ਜੀ

ਪੱਲੇ ਜਿਹਦੇ ਸੋਜੀ ਹੋਵੇ.. ਐਸਾ ਕੋਈ ਜੋਗੀ ਹੋਵੇ .
ਗੁਰੂਆਂ ਦਾ ਗੁਰੂ ਹੋਵੇ ਪੀਰ ਦਾ ਪੀਰ ਜੀ
ਮੇਰੇ ਘਰ ਦੇਦੇ ਰੱਬਾ ਇਕ ਵੀਰ ਜੀ

ਜਬਰ ਮਿਟਾਵੇ ਜਿਹੜਾ.. ਜ਼ੁਲਮ ਮੁਕਾਵੇ ਜਿਹੜਾ
ਜਾਲਮਾਂ ਦੀ ਹਿੱਕ ਵਿੱਚ ਵਜੇ ਤੀਰ ਜੀ
ਮੇਰੇ ਘਰ ਦੇਦੇ ਰੱਬਾ ਇਕ ਵੀਰ ਜੀ

ਚਾਨਣ ਦਾ ਮੁਨਾਰਾ ਹੋਵੇ.. ਸਭ ਦਾ ਸਹਾਰਾ ਹੋਵੇ
ਨੂਰ ਐਨਾ ਹੋਵੇ ਜਾਵੇ ਨ੍ਹੇਰ ਚੀਰ ਜੀ
ਮੇਰੇ ਘਰ ਦੇਦੇ ਰੱਬਾ ਇਕ ਵੀਰ ਜੀ…

ਬੜਾ ਗੁਣਕਾਰੀ ਹੋਵੇ.. ਨਾਮ ਦਾ ਵਪਾਰੀ ਹੋਵੇ
ਫੱਟੀ ਉੱਤੇ ਖਿਚੇ ਧਰਮ ਦੀ ਲਕੀਰ ਜੀ
ਮੇਰੇ ਘਰ ਦੇਦੇ ਰੱਬਾ ਇਕ ਵੀਰ ਜੀ…

ਨਿਲਜਿਆਂ ਦੀ ਲਜ ਹੋਵੇ,ਨਿਪਤਿਆਂ ਦੀ ਪਤ ਜੀ
ਭੁੱਲਿਆ ਨੂੰ ਰਾਹ ਦੱਸੇ ਹੋਵੇ ਉਹ ਫਕੀਰ ਜੀ
ਮੇਰੇ ਘਰ ਦੇਦੇ ਰੱਬਾ ਇਕ ਵੀਰ ਜੀ

“ਹਾਜੀਪੁਰ” ਗੀਤ ਲਿਖੇ.. ਵੀਰ ਲਈ ਪ੍ਰੀਤ ਲਿਖੇ
ਨਾਨਕੀ ਜੋ ਘੜੇ ਨਾਨਕ ਦੀ ਤਸਵੀਰ ਜੀ
ਮੇਰੇ ਘਰ ਦੇਦੇ ਰੱਬਾ ਇਕ ਵੀਰ ਜੀ
ਮੇਰੇ ਘਰ ਦੇਦੇ ਰੱਬਾ ਇਕ ਵੀਰ ਜੀ…

ਛਮ ਛਮ ਨਾਨਕੀ ਦੇ ਵਗੈ ਨੀਰ ਜੀ
ਮੇਰੇ ਘਰ ਦੇਦੇ ਰੱਬਾ ਇਕ ਵੀਰ ਜੀ….

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬੁਲ
Next articleਹਲਕਾ ਸ਼ਾਹਕੋਟ ਦੀ ਟਿਕਟ ਨੂੰ ਲੈ ਕਿ ਅਹੁਦੇਦਾਰਾਂ ਵਲੋਂ ਅਸਤੀਫਿਆਂ ਦੀ ਝੜੀ।