ਹਿਊਸਟਨ, (ਸਮਾਜ ਵੀਕਲੀ): ਏਅਰੋਨੌਟੀਕਲ ਇੰਜੀਨੀਅਰ ਸਿਰੀਸ਼ਾ ਬਾਂਦਲਾ ਅੱਜ ਪੁਲਾੜ ’ਚ ਉਡਾਣ ਭਰਨ ਵਾਲੀ ਤੀਜੀ ਭਾਰਤੀ-ਅਮਰੀਕੀ ਮਹਿਲਾ ਬਣ ਗਈ। ਉਸ ਨੇ ਬਰਤਾਨਵੀ ਅਰਬਪਤੀ ਕਾਰੋਬਾਰੀ ਰਿਚਰਡ ਬ੍ਰੈਨਸਨ ਦੇ ਨਾਲ ਵਰਜਿਨ ਗਲੈਕਟਿਕ ਦੀ ਪਹਿਲੀ ਪੂਰੇ ਅਮਲੇ ਵਾਲੀ ਸਬ-ਆਰਬਿਟਲ ਟੈਸਟ ਉਡਾਣ ਵਿਚ ਅਮਰੀਕਾ ਦੇ ਨਿਊ ਮੈਕਸਿਕੋ ਤੋਂ ਉਡਾਣ ਭਰੀ। ਵਰਜਿਨ ਗਲੈਕਟਿਕ ਦੇ ‘ਵੀਐੱਸਐੱਸ ਯੂਨਿਟੀ’ ਨੇ ਸਪੇਸਪੋਰਟ ਅਮਰੀਕਾ ਦੇ ਲਾਂਚ ਕੇਂਦਰ ਤੋਂ 1.5 ਘੰਟੇ ਦੇ ਮਿਸ਼ਨ ਲਈ ਨਿਊ ਮੈਕਸਿਕੋ ਦੇ ਉਪਰ ਉਡਾਣ ਭਰੀ। ਬਾਂਦਲਾ ਦੇ ਨਾਲ ਬ੍ਰੈਨਸਨ ਤੇ ਚਾਰ ਹੋਰ ਜਣੇ ਸਨ ਜਿਨ੍ਹਾਂ ਪੁਲਾੜ ਦੇ ਸਿਰੇ ਤੱਕ ਉਡਾਣ ਭਰੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly