(ਸਮਾਜ ਵੀਕਲੀ)
‘ਬੜਾ ਖੁੱਲਕੇ ਲਿਖਦਾ ਸੀ ਸੱਚ’
ਰੋਜ਼ਾਨਾ ‘ਸਪੋਕਸਮੈਨ’ ਦਾ ਬਾਨੀ ਜੁਗਿੰਦਰ ਸਿੰਘ,
ਬੜਾ ਵੱਡਾ ਰੱਖਦਾ ਸੀ ਗਿਆਨ ਲੋਕੋ।
ਧਨੀ ਕਲਮ ਦਾ ਨਿਧੜਕ,ਦੂਰਅੰਦੇਸ਼ ਬੰਦਾ,
ਆਖਿਰ ਤੁਰ ਗਿਆ ਛੱਡ ਜਹਾਨ ਲੋਕੋ।
ਕੀਤਾ ਜੋ ਮਨ ਵਿੱਚ ਧਾਰ ਲਿਆ,
ਬੜਾ ਸਿਰੜੀ ਸੀ ਇਨਸਾਨ ਲੋਕੋ।
ਬਣਾ ਗਿਆ ‘ਉਂਚਾ ਦਰ ਬਾਬੇ ਨਾਨਕ ਦਾ’,
ਜੋ ਔਖਾ ਕੰਮ ਸੀ ਬੜਾ ਮਹਾਨ ਲੋਕੋ।
ਬੜਾ ਖੁੱਲਕੇ ਲਿਖਦਾ ਸੀ ਸੱਚ ਇਹ,
ਨਾ ਵੇਖਦਾ ਸੀ ਨਫ਼ਾ ਨੁਕਸਾਨ ਲੋਕੋ।
ਬੜਾ ਚੁੱਭਦਾ ਸੀ ਝੂਠਿਆਂ ਤੇ ਪੁਜਾਰੀਆਂ ਨੂੰ,
ਜਦ ਛੱਡਦਾ ਸੀ ਸੱਚ ਦੇ ਬਾਣ ਲੋਕੋ।
‘ਸ਼੍ਰੋਮਣੀ ਕਮੇਟੀ’ ਤੇ ‘ਅਕਾਲੀ’ ਹਾਕਮਾਂ ਨੇ,
ਮਾਰੇ ਕਰੋੜਾਂ ਰੁਪਇਆਂ ਦੇ ਇਸ਼ਤਿਹਾਰ ਯਾਰੋ।
ਫਿਰ ਵੀ ਝੁਕਿਆ ਨਾ ਅੱਗੇ ਹਾਕਮਾਂ ਤੇ ਪੁਜਾਰੀਆਂ ਦੇ,
ਜੋ ਝੁਕਾਉਣ ਨੂੰ ਫਿਰਦੇ ਸੀ ਬਜ਼ਾਰ ਯਾਰੋ।
ਮੇਜਰ ਸਿੰਘ ਬੁਢਲਾਡਾ
94176 42327