(ਸਮਾਜਵੀਕਲੀ)- ਜਲੰਧਰ (ਕੁਲਦੀਪ ਚੁੰਬਰ)- ਦੁਆਬੇ ਦੀ ਧਰਤੀ ਦਾ ਮਾਣ ਮੱਤਾ ਫ਼ਨਕਾਰ ਇੰਟਰਨੈਸ਼ਨਲ ਪ੍ਰਸਿੱਧੀ ਪ੍ਰਾਪਤ ਗਾਇਕ ਸੁਰਿੰਦਰ ਲਾਡੀ ਆਪਣੀ ਨਵੇਂ ਟਰੈਕ “ਵੱਡੇ ਕੰਮ” ਨਾਲ ਇਕ ਵਾਰ ਫਿਰ ਹਾਜ਼ਰ ਹੋਇਆ ਹੈ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਐਂਕਰ ਬਲਦੇਵ ਰਾਹੀ ਨੇ ਦੱਸਿਆ ਕਿ ਇਸ ਟਰੈਕ ਨੂੰ ਫੋਕ ਫਿਊਜ਼ਨ ਪ੍ਰੋਡਕਸ਼ਨ ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਟਰੈਕ ਨੂੰ ਗਾਇਕ ਸੁਰਿੰਦਰ ਲਾਡੀ ਨੇ ਆਪਣੇ ਖ਼ੂਬਸੂਰਤ ਅੰਦਾਜ਼ ਵਿੱਚ ਗਾਇਆ ਹੈ, ਜਿਸਦੇ ਪ੍ਰੋਡਿਊਸਰ ਰਣਧੀਰ ਧੀਰਾ ਹਨ। ਇਸ ਟਰੈਕ ਨੂੰ ਸੰਗੀਤਕ ਸੇਵਾਵਾਂ ਮਿਕੂ ਸਿੰਘ ਨੇ ਪ੍ਰਦਾਨ ਕਰਵਾਈਆਂ ਹਨ ਜਦਕਿ ਇਸ ਨੂੰ ਕਲਮ ਦੇ ਧਨੀ ਪ੍ਰਸਿੱਧ ਗੀਤਕਾਰ ਸੁਖਜੀਤ ਝਾਂਸਾਵਾਲਾ ਨੇ ਕਲਮਬੱਧ ਕੀਤਾ ਹੈ । ਇਸ ਟਰੈਕ ਦਾ ਸ਼ਾਨਦਾਰ ਵੀਡੀਓ ਸਾਬੀ ਰਾਮਗੜ੍ਹੀਆ ਵਲੋਂ ਫ਼ਿਲਮਾਇਆ ਗਿਆ ਹੈ । ਗਾਇਕ ਸੁਰਿੰਦਰ ਲਾਡੀ ਦੀ ਖ਼ੂਬਸੂਰਤ ਆਵਾਜ਼ ਇਸ ਟਰੈਕ ਨੂੰ ਦੇਸ਼ ਵਿਦੇਸ਼ ਦੀ ਧਰਤੀ ਤੇ ਰਿਲੀਜ਼ ਹੋਣ ਉਪਰੰਤ ਯੂ ਟਿਊਬ ਦੇ ਮਾਧਿਅਮ ਰਾਹੀਂ ਚਾਰ ਚੰਨ ਲਾ ਰਹੀ ਹੈ । ਜ਼ਿਕਰਯੋਗ ਹੈ ਕਿ ਗਾਇਕ ਸੁਰਿੰਦਰ ਲਾਡੀ “ਵਿੱਚ ਪਰਦੇਸਾਂ ਦੇ ” ਟਰੈਕ ਨਾਲ ਪ੍ਰਸਿੱਧ ਹੋਏ ਸਨ ਅਤੇ ਉਸ ਤੋਂ ਬਾਅਦ ਲਗਾਤਾਰ ਉਹ ਸਰੋਤਿਆਂ ਦੀ ਕਚਹਿਰੀ ਵਿਚ ਕੋਈ ਨਾ ਕੋਈ ਆਪਣਾ ਟਰੈਕ ਪੇਸ਼ ਕਰਕੇ ਆਪਣੀ ਹਾਜ਼ਰੀ ਲਵਾਉਂਦੇ ਰਹਿੰਦੇ ਹਨ । ਸੁਰਿੰਦਰ ਲਾਡੀ ਟੀਮ ਨੂੰ ਪੂਰੀ ਆਸ ਹੈ ਕਿ ਸਰੋਤੇ ਉਨ੍ਹਾਂ ਦੇ ਪਹਿਲਾਂ ਆਏ ਵੱਖ ਵੱਖ ਟਰੈਕਸ ਵਾਂਗ ਇਸ ਟ੍ਰੈਕ “ਵੱਡੇ ਕੰਮ” ਨੂੰ ਵੀ ਕਾਮਯਾਬੀ ਬਖ਼ਸ਼ਣਗੇ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly