ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਉੱਘੇ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦੇ ਨਵੇਂ ਗੀਤ ਅਖੀਰ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਨੇ ਦੱਸਿਆ ਕਿ ਇਸ ਗੀਤ ਨੂੰ ਮੈਂ ਖੁਦ ਹੀ ਲਿਖਿਆ ਤੇ ਖੁਦ ਹੀ ਗਾਇਆ ਹੈ। ਇਸ ਗੀਤ ਦਾ ਮਿਊਜ਼ਿਕ ਨੌਜਵਾਨ ਸੰਗੀਤਕਾਰ ਲੱਕੀ ਅੱਪਰਾ ਨੇ ਦਿੱਤਾ ਹੈ। ਇਸ ਗੀਤ ਨੂੰ ਕਮਲ ਮਿਊਜ਼ਿਕ ਰਿਕਾਰਡ ਕੰਪਨੀ ਨੇ ਮਾਰਕੀਟ ਵਿੱਚ ਪੇਸ਼ ਕੀਤਾ ਹੈ। ਇਸ ਗੀਤ ਦੇ ਪੇਸ਼ਕਾਰ ਤਲਵਿੰਦਰ ਸਿੰਘ ਹਨ। ਇਸ ਤੋਂ ਪਹਿਲਾਂ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦੇ ਗਾਇਕ ਜਗਪਾਲ ਸੰਧੂ ਨਾਲ ਗੀਤ ਸ਼ੌਕ ਮਿੱਤਰਾਂ ਦੇ,ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨਾਲ ਗੀਤ ਬਦਨਾਮ ਤੇ ਸੋਲੋ ਗੀਤ ਸ਼ਰੀਕ ਨੂੰ ਵੀ ਪੰਜਾਬੀ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਤੇ ਪਿਆਰ ਮਿਲ ਚੁੱਕਾ ਹੈ। ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਨੇ ਆਸ ਪ੍ਰਗਟਾਈ ਕਿ ਇਸ ਗੀਤ ਨੂੰ ਦੀ ਪੰਜਾਬੀ ਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਸਰੋਤੇ ਮਣਾਂ ਮੂੰਹੀਂ ਪਿਆਰ ਦੇਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



