HOME ਜ਼ਿਲ੍ਹਾ ਪ੍ਰੀਸ਼ਦ ਜੋਨ ਅੱਪਰਾ ਤੋਂ ਬਸਪਾ ਦੇ ਜੈਤੂ ਉਮੀਦਵਾਰ ਮਨਜੀਤ ਜੀਤੀ ਅੱਪਰਾ...

ਜ਼ਿਲ੍ਹਾ ਪ੍ਰੀਸ਼ਦ ਜੋਨ ਅੱਪਰਾ ਤੋਂ ਬਸਪਾ ਦੇ ਜੈਤੂ ਉਮੀਦਵਾਰ ਮਨਜੀਤ ਜੀਤੀ ਅੱਪਰਾ ਡੇਰਾ ਸੰਤ ਟਹਿਲ ਦਾਸ ਜੀ ਵਿਖੇ ਹੋਏ ਨਤਮਸਤਕ *2305 ਵੋਟਾਂ ਦੀ ਵੱਡੀ ਲੀਡ ਨਾਲ ਰਹੇ ਜੈਤੂ*

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਜਿਲਾ ਪ੍ਰੀਸ਼ਦ ਜੋਨ ਅੱਪਰਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਨਜੀਤ ਜੀਤੀ ਅੱਪਰਾ ਡੇਰਾ ਸੰਤ ਟਹਿਲ ਦਾਸ ਜੀ ਸੰਤ ਸਤਿਨਾਮ ਚੌਂਕ ਅੱਪਰਾ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ ਵਿਨੇ ਅੱਪਰਾ ਵੀ ਮੌਜੂਦ ਸਨ। ਇੱਥੇ ਇਹ ਗੌਰ ਕਰਨ ਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਜੋਨ ਅੱਪਰਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਨਜੀਤ ਜੀਤੀ ਅੱਪਰਾ ਭਾਰੀ ਬਹੁਮਤ ਦੇ ਨਾਲ ਜਿੱਤੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਭਰਾ ਵਿਨੇ ਕੁਮਾਰ ਅੱਪਰਾ ਵੀ ਅੱਪਰਾ ਦੀ ਸਰਪੰਚ ਦੀ ਚੋਣ ਵੀ ਵੱਡੇ ਫ਼ਰਕ ਨਾਲ ਜਿੱਤੇ ਸਨ। ਇਸ ਮੌਕੇ ਮਨਜੀਤ ਜੀਤੀ ਅੱਪਰਾ ਨੇ ਡੇਰੇ ਵਿੱਚ ਨਤਮਸਤਕ ਹੋ ਕੇ ਸੰਤ ਆਤਮਾ ਦਾਸ ਜੀ ਸੰਚਾਲਕ ਡੇਰਾ ਸੰਤ ਟਹਿਲ ਦਾਸ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਮਨਜੀਤ ਜੀਤੀ ਅੱਪਰਾ ਨੂੰ ਕੁੱਲ 6087 ਵੋਟਾਂ ਪੋਲ ਹੋਈਆਂ ਤੇ ਉਹ 2305 ਵੋਟਾਂ ਦੇ ਵੱਡੇ ਫ਼ਰਕ ਨਾਲ ਜੈਤੂ ਰਹੇ। ਮਨਜੀਤ ਜੀਤੀ ਅੱਪਰਾ ਦੀ ਜਿੱਤ ਨੇ ਵਿਧਾਨ ਸਭਾ ਹਲਕਾ ਫਿਲੌਰ ਦੇ ਬਸਪਾ ਵਰਕਰਾਂ ਵਿੱਚ ਨਵੀਂ ਰੂਹ, ਨਵਾਂ ਉਤਸ਼ਾਹ ਤੇ ਜੋਸ਼ ਪੈਦਾ ਕੀਤਾ ਹੈ ਤੇ ਹੁਣ ਬਸਪਾ ਵਰਕਰ ਵਿਧਾਨ ਸਭਾ ਹਲਕਾ ਫਿਲੌਰ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੀ ਬਹੁਜਨ ਸਮਾਜ ਪਾਰਟੀ ਨੂੰ ਇੱਕ ਨਵੇਂ ਬਦਲ ਵਜੋਂ ਦੇਖ ਰਹੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦੇ ਸੋਲੋ ਗੀਤ “ਅਖੀਰ” ਦਾ ਪੋਸਟਰ ਰਿਲੀਜ਼
Next articleਸਕੂਲੀ ਸਿੱਖਿਆ ਵਿੱਚ ਰਾਜਾਂ ਦੀ ਗਰੇਡਿੰਗ ਦਾ ਆਧਾਰ