ਗਾਇਕ, ਲੇਖਕ ਤੇ ਡਾਇਰੈਕਟਰ ” ਸੁਖਵਿੰਦਰ ਸੁੱਖਰਾਜ ਦੇ ਨਵੇਂ ਗੀਤ ਦੀਆਂ ਤਿਆਰੀਆਂ ਜ਼ੋਰਾਂ ਤੇ

ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਗਾਇਕ, ਲੇਖਕ ਤੇ ਡਾਇਰੈਕਟਰ ” ਸੁਖਵਿੰਦਰ ਸੁੱਖਰਾਜ ” ਆਪਣੀ ਟੀਮ ਨਾਲ ਪੰਜਾਬ ਦੇ ਸੱਭਿਆਚਾਰ ਨਾਲ ਭਰਪੂਰ ਨਵਾ ਗਾਣਾ ਲੈ ਕੇ ਆ ਰਹੇ ਹਨ । ਜਿਹਨਾਂ ਦਾ ਪਹਿਲਾ ਗਾਣਾ ” ਪੰਜਾਬ ਪਹਿਲਾ ਵਾਂਗੂੰ ” ਬਹੁਤ ਜਿਆਦਾ ਮਸ਼ਹੂਰ ਹੋਇਆ ਸੀ , ਜਿਸਦੇ ਪ੍ਰੋਡਿਊਸਰ ਸਰਦਾਰ ਜਰਨੈਲ ਸਿੰਘ ਤੱਗੜ ( ਕੈਨੇਡਾ ) , ਸਰਦਾਰ ਬਲਦੇਵ ਸਿੰਘ ਕੁਲਾਰ ਅਤੇ ਮੁਹੰਮਦ ਅਖ਼ਤਾਰ (ਇਗਲੈਂਡ) ਹਨ। ਇਸ ਗੀਤ ਦੇ ਡੀ.ਓ.ਪੀ ਰੋਹਿਤ ਅਨੁਗਰਾਲ ਹਨ। ਇਸ ਦੇ ਗਾਇਕ , ਗੀਤਕਾਰ ਤੇ ਡਾਇਰੈਕਟ ਖੁੱਦ ਸੁਖਵਿੰਦਰ ਸੁੱਖਰਾਜ ਹੀ ਹਨ । ਇਸ ਗੀਤ ਦੀ ਵੀਡੀਓ ਦੀ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚ ਚੱਲ ਰਹੀ ਹੈ ਤੇ ਇਹ ਗੀਤ ਵਿਸਾਖੀ ਤੱਕ ਦਰਸ਼ਕਾਂ ਦੇ ਰੂਬਰੂਹ ਕੀਤਾ ਜਾਵੇਗਾ । ਸਾਰੀ ਟੀਮ ਨੂੰ ਇਸ ਗੀਤ ਤੋ ਬਹੁਤ ਹੀ ਉਮੀਦਾਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਦੇ ਵਰਕਰ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਦਾ ਸਾਥ ਦਿਓ –ਕੁਲਦੀਪ ਸਿੰਘ ਸਰਦੂਲਗੜ੍ਹ
Next articleਬੁੱਧ ਬਾਣ