ਆਰ ਜੇ ਬੀਟ ਭਗਤੀ ਚੈਨਲ ਵਲੋਂ ਹੋਰ ਵੀ ਰਿਲੀਜ਼ ਕੀਤੇ ਜਾਣਗੇ ਧਾਰਮਿਕ ਗੀਤ
ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )-ਪੰਜਾਬ ਦੀ ਸੁਪ੍ਰਸਿੱਧ ਗਾਇਕਾ ਸੀਮਾ ਅਨਜਾਣ ਸਮੇਂ ਸਮੇਂ ਆਪਣੇ ਪੰਜਾਬੀ ਅਤੇ ਧਾਰਮਿਕ ਗੀਤਾਂ ਨਾਲ ਸਭ ਦੇ ਰੂਬਰੂ ਹੁੰਦੀ ਆਈ ਹੈ। ਹਾਲ ਹੀ ਵਿੱਚ ਉਸਦਾ ਇਕ ਪੋਸਟਰ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਆਗਮਨ ਪੁਰਬ ਦੀ ਖੁਸ਼ੀ ਵਿੱਚ “ਮੇਰੀ ਇੱਕ ਆਸ ਗੁਰੂ ਰਵਿਦਾਸ” ਦੇ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਟ੍ਰੈਕ ਦਾ ਆਰ ਜੇ ਬੀਟ ਭਗਤੀ ਚੈਨਲ ਅਤੇ ਰਾਮ ਭੋਗਪੁਰੀਆ ਵਲੋਂ ਸੋਸ਼ਲ ਮੀਡੀਆ ਤੇ ਲਾਂਚ ਕੀਤਾ ਗਿਆ ਹੈ। ਜਿਸ ਸਬੰਧੀ ਰਾਮ ਭੋਗਪੁਰੀਆ ਪ੍ਰੋਡਿਊਸਰ ਨੇ ਦੱਸਿਆ ਕਿ ਗਾਇਕਾ ਸੀਮਾ ਅਨਜਾਣ ਸਮੇਂ ਦੇ ਨਾਲ ਤੁਰਨ ਵਾਲੀ ਗਾਇਕਾ ਹੈ, ਜੋ ਆਪਣੇ ਬੋਲਾਂ ਜ਼ਰੀਏ ਹਰ ਖੇਤਰ ਵਿੱਚ ਕਾਮਯਾਬੀ ਦੀ ਮੰਜ਼ਿਲ ਹਾਸਲ ਕਰ ਚੁੱਕੀ ਹੈ। “ਮੇਰੀ ਇੱਕ ਆਸ ਗੁਰੂ ਰਵਿਦਾਸ” ਟ੍ਰੈਕ ਨੂੰ ਗਾਇਕਾ ਸੀਮਾ ਅਨਜਾਣ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਭਰਤੀ ਭਾਵ ਦਾ ਰੰਗ ਦੇ ਕੇ ਸ਼ਿੰਗਾਰਿਆ ਹੈ । ਇਸ ਦਾ ਮਿਊਜਿਕ ਨਰਾਇਣ ਸ਼ਰਮਾ ਦਾ ਹੈ ਅਤੇ ਇਸ ਨੂੰ ਕਲਮਬੰਧ ਤੇ ਕੰਪੋਜ ਖੁਦ ਗਾਇਕਾ ਸੀਮਾ ਅਨਜਾਣ ਨੇ ਕੀਤਾ ਹੈ। ਰਾਮ ਭੋਗਪੁਰੀਆ ਪ੍ਰੋਡਿਊਸਰ ਅਤੇ ਕੋ ਪ੍ਰੋਡਿਊਸਰ ਸੁੱਖ ਵਾਲੀਆ ਹਨ । ਪ੍ਰੋਜੈਕਟ ਬੰਨੀ ਸ਼ਰਮਾ ਦਾ ਹੈ ਤੇ ਬਾਬਾ ਕਮਲ ਇਸ ਦੇ ਡਾਇਰੈਕਟਰ ਹਨ। ਮੁਨੀਸ਼ ਸ਼ਰਮਾ ਜੀ ਸਹਾਇਕ ਪ੍ਰੋਡਿਊਸਰ ਅਤੇ ਰਾਜ ਕੇ ਔਜਲਾ ਦਾ ਇਸ ਟ੍ਰੈਕ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਜਦਕਿ ਮੀਡੀਆ ਐਡਵਾਈਜ਼ਰ ਦੀਆਂ ਸੇਵਾਵਾਂ ਕੁਲਦੀਪ ਚੁੰਬਰ ਅਤੇ ਅੰਮ੍ਰਿਤ ਪਵਾਰ ਵਲੋਂ ਬਾਖੂਬੀ ਨਿਭਾਈਆਂ ਜਾ ਰਹੀਆਂ ਹਨ। ਆਸ ਹੈ ਇਹ ਧਾਰਮਿਕ ਟ੍ਰੈਕ ਜ਼ਰੀਏ ਗਾਇਕਾ ਸੀਮਾ ਅਨਜਾਣ ਸਰੋਤਿਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡੇਗੀ ਅਤੇ ਇਸ ਟ੍ਰੈਕ ਨੂੰ ਸੰਗਤ ਭਰਵਾਂ ਪਿਆਰ ਦੇ ਕੇ ਨਿਵਾਜੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj